ਛੱਪੜ ਚ ਡੁੱਬਣ ਨਾਲ 5 ਬੱਚਿਆਂ ਦੀ ਮੌਤ, ਬਚਾਉਣ ਦੀ ਕੋਸ਼ਿਸ਼ ਕਰਦੇ ਵਿਅਕਤੀ ਦੀ ਵੀ ਜਾਨ ਗਈ
ਲੁਧਿਆਣਾ, 14 ਮਈ
ਛੱਪੜ ਵਿੱਚ ਡੁੱਬਣ ਕਾਰਨ ਪੰਜ ਬੱਚਿਅਾਂ ਸਮੇਤ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਮਾਨਗੜ੍ਹ ਇਲਾਕੇ ਵਿੱਚ ਉਸ ਵੇਲੇ ਵਾਪਰਿਆ ਜਦੋਂ ਬੱਚੇ ਛੱਪੜ ਦੇ ਕੰਢੇ ਖੇਡ ਰਹੇ ਸਨ ।ਮਰਨ ਵਾਲੇ ਬੱਚਿਆਂ ਵਿੱਚ ਚਾਰ ਸਕੇ ਭੈਣ ਭਰਾ ਹਨ । ਇਸ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਦੀ ਪਛਾਣ ਮੋਨੂੰ (6)ਲਕਸ਼ਮੀ (11) ਆਰਤੀ (3) ਪ੍ਰਿਆ {8) ਅਤੇ ਕਲੀਮ ( 10) ਦੇ ਰੂਪ ਵਿਚ ਹੋਈ ਹੈ । ਕਲੀਮ ਨੂੰ ਛੱਡ ਕੇ ਬਾਕੀ ਚਾਰੇ ਬੱਚੇ ਸਕੇ ਭੈਣ ਭਰਾ ਹਨ ।ਬੱਚਿਆਂ ਨੂੰ ਛੱਪੜ ਚੋਂ ਬਚਾਉਣ ਗਿਆ 22 ਸਾਲ ਦਾ ਨੌਜਵਾਨ ਰਾਹੂਲ ਦੀ ਵੀ ਲਾਸ਼ ਬਰਾਮਦ ਕਰ ਲਈ ਗਈ ਹੈ । ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਇਲਾਕੇ ਦੇ ਹੀ ਰਹਿਣ ਵਾਲੇ ਪੰਜੇ ਬੱਚੇ ਛੱਪੜ ਦੇ ਕੋਲ ਪੈਂਦੇ ਪਿੱਪਲ ਦੇ ਲੱਗੇ ਖੇਡ ਰਹੇ ਸਨ।ਇਨ੍ਹਾਂ ਚੋਂ ਇਕ ਬੱਚਾ ਖੇਡਦਾ ਹੋਇਆ ਛੱਪੜ ਦੇ ਅੰਦਰ ਚਲਾ ਗਿਆ ।ਉਸ ਨੂੰ ਬਚਾਉਣ ਦੇ ਚੱਕਰ ਵਿੱਚ ਬਾਕੀ ਚਾਰ ਬੱਚੇ ਵੀ ਉਸ ਦੇ ਮਗਰ ਚਲੇ ਗਏ । ਦੇਖਦੇ ਹੀ ਦੇਖਦੇ ਪੰਜੇ ਬੱਚੇ ਡੁੱਬ ਗਏ । ਲਾਗਿਓਂ ਲੰਘ ਰਹੇ ਨੌਜਵਾਨ ਸੁਨੀਲ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਛੱਪੜ ਵਿੱਚ ਵੜ ਗਿਆ । ਇਸ ਦਰਦਨਾਕ ਹਾਦਸੇ ਦੇ ਦੌਰਾਨ ਰਾਹੂਲ ਅਤੇ ਬੱਚੇ ਪੂਰੀ ਤਰ੍ਹਾਂ ਛੱਪੜ ਵਿਚ ਡੁੱਬ ਗਏ । ਜਾਣਕਾਰੀ ਤੋਂ ਬਾਅਦ ਥਾਣਾ ਕੂੰਮਕਲਾਂ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਪੰਜਾ ਬੱਚਿਆਂ ਦੀਆ ਲਾਸ਼ਾਂ ਛੱਪੜ ਚੋਂ ਬਾਹਰ ਕੱਢਿਆ । ਗੋਤਾਖੋਰਾਂ ਨੇ ਨੌਜਵਾਨ ਰਾਹੁਲ ਦੀ ਲਾਸ਼ ਵੀ ਛੱਪੜ ਚੋਂ ਬਾਹਰ ਕੱਢ ਲਈ ਹੈ ।