ਡਬਲਯੂ ਐਚ ਓ ਵਲੋਂ ਭਾਰਤ ਲਈ ਜਾਰੀ ਕੀਤੀ ਚਿਤਾਵਨੀ ਦੀ ਸਚਾਈ ਆਈ ਸਾਹਮਣੇ – ਕਿਹਾ ਸੀ 20 ਘੰਟੇ ਵਿੱਚ ਜੇ ਸਥਿਤੀ ਨਾ ਸੁਧਰੀ ਤਾਂ —-
ਨਿਊਜ਼ ਪੰਜਾਬ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਕ ਸੰਦੇਸ਼ ਵਿਚ ਇਹ ਦਾਅਵਾ ਕੀਤਾ ਗਿਆ ਹੈ -‘ ‘ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ, WHO ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਡਬਲਯੂ ਐਚ ਓ ਨੇ ਕਿਹਾ ਹੈ ਕਿ ਜੇ ਭਾਰਤ ਵਿਚ 20 ਘੰਟਿਆਂ ਵਿਚ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ, ਤਾਂ ਕੱਲ੍ਹ 11 ਵਜੇ ਤੋਂ ਬਾਅਦ, ਭਾਰਤ ਕੋਰੋਨਾ ਦੇ ਤੀਜੇ ਪੜਾਅ ਵਿਚ ਦਾਖਲ ਹੋਵੇਗਾ, ਯਾਨੀ ਕਮਿਉਨਿਟੀ ਟਰਾਂਸਮਿਸ਼ਨ ਦੌਰ ਆਰੰਭ ਹੋ ਜਾਵੇਗਾ , ਇੰਨਾ ਹੀ ਨਹੀਂ, 10 ਮਈ ਤੱਕ ਭਾਰਤ ਵਿਚ 50 ਹਜ਼ਾਰ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ ਕਿਉਂਕਿ ਭਾਰਤ ਦੀ ਆਬਾਦੀ ਘਣਤਾ ਵਧੇਰੇ ਹੈ ਅਤੇ ਭਾਰਤੀ ਅਜੇ ਵੀ ਇਸ ਸੰਕਰਮਣ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ”
ਭਾਰਤ ਸਰਕਾਰ ਦੇ ਪ੍ਰੈਸ ਇਨਫਰਮੇਸ਼ਨ ਬਿਊਰੋ ਨੇ ਟਵੀਟ ਦੇ ਜ਼ਰੀਏ ਇਨ੍ਹਾਂ ਵਾਇਰਲ ਖ਼ਬਰਾਂ ਨੂੰ ਨਕਾਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਇਹ ਦਾਅਵਾ ਨਕਲੀ ਹੈ।