ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਲਗਾ ਰਹੇ ਹਨ ਰੋਜ਼ਾਨਾ ਲਗਾ ਰਹੇ ਆਨਲਾਈਨ ਕਲਾਸਾਂ
ਨਿਊਜ਼ ਪੰਜਾਬ
ਤਰਨਤਾਰਨ, 11 ਮਈ:
ਕਰੋਨਾ ਮਹਾਂਮਾਰੀ ਕਰਕੇ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਦੇ ਬਾਵਜ਼ੂਦ ਵੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਪੜ੍ਹਾਉਣ ਦਾ ਕੰਮ ਨਿਰੰਤਰ ਜਾਰੀ ਹੈ। ਜਿਸ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।
ਸ਼੍ਰੀ ਸਤਿਨਾਮ ਸਿੰਘ ਬਾਠ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਅਤੇ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਤਰਨਤਾਰਨ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਜ਼ੂਮ ਤੇ ਵਟਸ ਐਪ ਰਾਹੀਂ ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਵਾਂਗ ਹੀ ਪੜ੍ਹਾਇਆ ਜਾ ਰਿਹਾ ਹੈ ਅਤੇ ਡੀ.ਡੀ. ਪੰਜਾਬੀ ਚੈਨਲ ਰਾਹੀਂ ਸੋਮਵਾਰ ਤੋਂ ਸ਼ਨੀਵਾਰ ਤੱਕ ਵਿਭਾਗ ਦੇ ਮਾਹਿਰ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਸਕੂਲ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਗਈ ਐਜੂਕੇਅਰ ਐਪ ਰਾਹੀਂ ਵੀ ਵਿਸ਼ਾਵਾਰ ਪੜ੍ਹਾਈ ਕਰ ਰਹੇ ਹਨ।
ਉਕਤ ਅਧਿਕਾਰੀਆਂ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਨਿਰੰਤਰ ਬੱਚਿਆਂ ਤੇ ਮਾਪਿਆਂ ਨਾਲ ਫੋਨ ਜ਼ਰੀਏ ਪੜ੍ਹਾਈ ਸਬੰਧੀ ਵਿਚਾਰ ਚਰਚਾ ਕੀਤੀ ਜਾਂਦੀ ਹੈ। ਬੱਚਿਆਂ ਦੇ ਬੱਡੀ ਗਰੁੱਪ ਵੀ ਬਣਾਏ ਗਏ ਹਨ। ਬਹੁਤ ਸਾਰੇ ਮਾਹਿਰ ਅਧਿਆਪਕਾਂ ਨੇ ਨਿੱਜੀ ਯੂਟਿਊਬ ਚੈਨਲ ਬਣਾਕੇ, ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਦੇ ਵਿਲੱਖਣ ਯਤਨਾਂ ਸਦਕਾ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਨਵੇਂ ਸ਼ੈਸ਼ਨ ਦੌਰਾਨ ਹੁਣ ਤੱਕ 7 ਫੀਸਦੀ ਦਾਖਲਾ ਵਧਿਆ ਹੈ, ਜਿਸ ਤਹਿਤ ਮੌਜੂਦਾ ਸ਼ੈਸ਼ਨ ਵਿੱਚ 8788 ਨਵੇਂ ਵਿਦਿਆਰਥੀ ਦਾਖਲ ਹੋਏ ਹਨ। ਇਸ ਤਰ੍ਹਾਂ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪਿਛਲੇ ਸ਼ੈਸ਼ਨ ‘ਚ ਦਾਖਲ 127316 ਵਿਦਿਆਰਥੀਆਂ ਦੇ ਮੁਕਾਬਲੇ ਇਸ ਵਾਰ 136104 ਵਿਦਿਆਰਥੀ ਦਾਖਲ ਹੋ ਚੁੱਕੇ ਹਨ। ਇਹ ਦਾਖਲਾ ਅਜੇ ਹੋਰ ਵਧਣ ਦੀ ਉਮੀਦ ਹੈ। ਡੀ.ਈ.ਓ. (ਸੈ.ਸਿੱ.) ਤਰਨਤਾਰਨ ਨੇ ਦੱਸਿਆ ਕਿ ਸੈਕੰਡਰੀ ਵਿੰਗ ‘ਚ ਇਸ ਵਾਰ ਪਿਛਲੇ ਸ਼ੈਸ਼ਨ ਨਾਲੋਂ 5854 ਫੀਸਦੀ ਦਾਖਲਾ ਵਧਿਆ ਹੈ। ਪਿਛਲੇ ਸੈਸ਼ਨ ‘ਚ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ‘ਚ 63245 ਵਿਦਿਆਰਥੀ ਸਨ ਤੇ ਇਸ ਵਾਰ ਇਹ ਅੰਕੜਾ 69099 ਤੱਕ ਪੁੱਜ ਗਿਆ ਹੈ। ਇਸੇ ਤਰ੍ਹਾਂ ਡਿਪਟੀ ਡੀ.ਈ.ਓ. (ਐਲੀ.ਸਿੱ.) ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ 4.5 ਫੀਸਦੀ (2934 ਵਿਦਿਆਰਥੀ) ਦਾਖਲਾ ਵਧਿਆ ਹੈ। ਪਿਛਲੇ ਸ਼ੈਸ਼ਨ ‘ਚ ਪ੍ਰਾਇਮਰੀ ਵਿੰਗ ‘ਚ 48301 ਵਿਦਿਆਰਥੀ ਸਨ ਤੇ ਇਸ ਵਾਰ ਇਹ ਗਿਣਤੀ 50312 ਤੱਕ ਪੁੱਜ ਗਈ ਹੈ।