ਦੁੱਗਰੀ ਕੰਨਟੇਨਮੈਂਟ ਜੋਨ- ਪੁਲਿਸ ਮੁਲਾਜ਼ਮ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨੂੰ ਤਰਸੇ
ਲੁਧਿਆਣਾ, 30 ਅਪ੍ਰੈਲ ( ਗੁਰਮੀਤ ਸਿੰਘ)
ਦੁੱਗਰੀ ਫੇਸ 1 ਅਤੇ 2 ਜਿੱਥੇ 18 ਅਪ੍ਰੈਲ ਤੋਂ ਪੂਰਨ ਲਾਕ ਡਾਊਨ ਚਲ ਰਿਹਾ ਹੈ। ਜਿੱਥੇ ਇਲਾਕਾ ਨਿਵਾਸੀ ਪਾਬੰਦੀਆਂ ਕਾਰਨ ਬਹੁਤ ਬੁਰੀ ਤਰ੍ਹਾਂ ਥੱਕ ਚੁੱਕੇ ਹਨ। ਇਲਾਕਾ ਨਿਵਾਸੀਆ ਵੱਲੋਂ ਆਮ ਤੌਰ ਤੇ ਪੁਲਿਸ ਵਾਲਿਆ ਤੇ ਸਖ਼ਤੀ ਕਰਨ ਦੇ ਇਲਜ਼ਮ ਲਗਾਏ ਜਾ ਰਹੇ ਹਨ।
ਪਰ ਇਸ ਦੇ ਉਲਟ ਪੁਲਿਸ ਮੁਲਾਜ਼ਮਾਂ ਅਨੁਸਾਰ ਅਸੀਂ ਆਪਣੀ ਜਾਨ ਖਤਰੇ ਚ ਪਾ ਕੇ ਲੋਕਾਂ ਦੀ ਹਿਫਾਜ਼ਤ ਲਈ ਓਹਨਾਂ ਨੂੰ ਰੋਕ ਰਹੇ ਹਾਂ ਪਰ ਉਹਨਾਂ ਨੂੰ ਲੋਕਾਂ ਵਲੋ ਸਹਿਯੋਗ ਨਹੀਂ ਮਿਲ ਰਿਹਾ।
ਪੁਲਿਸ ਵਾਲੇ ਅਤੇ ਇਲਾਕਾ ਨਿਵਾਸੀ ਸਿਰਫ ਹਾਲਾਤ ਸੁਧਰਨ ਦਾ ਇੰਤਜ਼ਾਰ ਕਰ ਰਹੇ ਹਨ।