ਪੂਰੇ ਦੇਸ਼ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਨਵਾਂ ਰਿਕਾਰਡ, 24 ਘੰਟਿਆਂ ’ਚ ਨਵੇਂ 3.14 ਲੱਖ ਕੇਸ
ਨਵੀਂ ਦਿੱਲੀ, 22 ਅਪਰੈਲ
ਕਰੋਨਾਵਾਇਰਸ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪਿਛਲੇ ਚੌਵੀਂ ਘੰਟਿਆਂ ਵਿਚ ਦੇਸ਼ ਭਰ ਵਿਚ ਕਰੋਨਾ ਦੇ ਨਵੇਂ 3.14 ਲੱਖ ਕੇਸ ਸਾਹਮਣੇ ਆਏ ਹਨ ਤੇ 2104 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1,59,30,965 ਹੋ ਗਈ ਹੈ। ਕਰੋਨਾ ਨਾਲ ਹੁਣ ਤਕ 1,84,657 ਮੌਤਾਂ ਵੀ ਹੋ ਚੁੱਕੀਆਂ ਹਨ।