ਕਿ੍ਰਸਚਨ ਯੂਨਾਈਟਡ ਫੈਡਰੇਸ਼ਨ ਦੀ ਅਹਿਮ ਮੀਟਿੰਗ ਹੋਈ
ਨਿਊਜ਼ ਪੰਜਾਬ
ਲੁਧਿਆਣਾ, 6 ਮਾਰਚ ਕਿ੍ਰਸਚਨ ਯੂਨਾਈਟਿਡ ਫੈਡਰੇਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਲਬਰਟ ਦੂਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਮੈਬਰਾਂ ਨੇ ਹਿੱਸਾ ਲਿਆ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਈਮੈਨੂਅਲ ਨਾਹਰ ਵਿਸ਼ੇਸ਼ ਤੋਰ ਤੇ ਪਹੁੰਚੇ, ਜਿਨ੍ਹਾਂ ਦਾ ਅਲਬਰਟ ਦੂਆ ਦੀ ਅਗਵਾਈ ਹੇਠ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਕਿ੍ਰਸਚਨ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਮੰਗਾ ਸਬੰਧੀ ਇਕ ਮੰਗ ਪੱਤਰ ਵੀ ਚੇਅਰਮੈਨ ਨੂੰ ਸੌਂਪਿਆ ਗਿਆ। ਅਲਬਰਟ ਦੂਆ ਨੇ ਮੰਗ ਪੱਤਰ ਵਿਚ ਚੇਅਰਮੈਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਵੱਖਰੇ ਡਾਇਰੈਕਟੋਰੇਟ ਦਾ ਗਠਨ ਕੀਤਾ ਜਾਵੇ, ਘੱਟ ਗਿਣਤੀ ਵਿਤ ਕਾਰਪੋਰੇਸ਼ਨ ਦਾ ਗਠਨ ਕੀਤਾ ਜਾਵੇ, ਵਖਰੇ ਕਬਰਸਤਾਨ ਵਿਕਾਸ ਬੋਰਡ ਦਾ ਗਠਨ ਕੀਤਾ ਜਾਵੇ, ਮਸੀਹ ਭਾਈਚਾਰੇ ਲਈ ਨੌਕਰੀਆ ਵਿਚ 10 ਪ੍ਰਤੀਸ਼ਤ ਰਾਖਵਾਂਕਰਨ ਕੀਤਾ ਜਾਵੇ, ਮਸੀਹ ਭਾਈਚਾਰੇ ਵਿਚੋਂ ਕਿਸੇ ਵੀ ਆਗੂ ਨੂੰ ਰਾਜ ਸਭਾ ਮੈਂਬਰ ਨਾਮਜਦ ਕੀਤਾ ਜਾਵੇ, ਮਸੀਹ ਭਾਈਚਾਰੇ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਦਿਤੀ ਜਾਵੇ ਸਮੇਤ ਹੋਰ ਕਈ ਮੰਗਾ ਸ਼ਾਮਿਲ ਹਨ ਨੂੰ ਮੰਨਿਆ ਜਾਵੇ। ਅਲਬਰਟ ਦੂਆ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕਿ ਹੁਣ ਤੱਕ ਇਸਾਈ ਭਾਈਚਾਰੇ ਵੱਲੋਂ ਦੇਸ਼ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਇਆ ਹੈ, ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ, ਪਰ ਦੁੱਖ ਦੀ ਗੱਲ ਹੈ ਕਿ ਹਮੇਸ਼ਾਂ ਹੀ ਸਰਕਾਰਾਂ ਨੇ ਈਸਾਈ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸ ਮੌਕੇ ਜਾਨਸਨ ਗਿੱਲ, ਅਮ੍ਰੀਅਨ ਗਿੱਲ, ਬਾਬੂ ਸੈਮੂਅਲ ਸਹੋਤਾ, ਰਜੀਵ ਅਲੈਗਜੈਂਡਰ, ਸੈਮਸਨ ਡੋਗਰ, ਵਿਕਾਸ ਮਸੀਹ ਵੜੈਚ, ਵਿਨੋਦ ਭੱਲਾ, ਕੁਲਜੀਤ ਸਿੰਘ, ਸੁਖਦੇਵ ਸਿੰਘ ਕਾਕਾ, ਸੁਖਦੀਪ ਦੀਪੂ, ਵਿਵੇਕ ਮਸੀਹ ਜਵੱਦੀ, ਵੇਰੇਨ ਦੁਆ ਕਰਨ, ਮਸੀਹ ਦੱਤਾ, ਪਵਨ ਭਾਰਤੀ, ਗੁਰਪ੍ਰੀਤ ਸਿੰਘ, ਸੁਨੀਤਾ ਭੱਲਾ, ਅੰਜਲੀ ਦੂਆ, ਪਰਮਜੀਤ, ਰੇਨੂੰ, ਮੇਲਸਾ ਦੂਆ, ਜੈਨੀਫਰ ਦੂਆ, ਰਾਹੁਲ, ਪਿ੍ਰੰਸ , ਨਕੁਲ, ਰੀਟਾ, ਰੋਜੀ, ਰੀਨਾ ਸੁਨੀਤਾ ਰਾਣੀ, ਪਰਮਜੀਤ ਕੌਰ, ਅਮਿਤ ਪਾਲ, ਪਾਸਟਰ ਜੋਗਿੰਦਰ ਪੱਪੂ, ਪਾਸਟਰ ਪ੍ਰਕਾਸ਼ ਪੀਟਰ, ਪਾਸਟਰ ਦਰਸ਼ਨ, ਪਾਸਟਰ ਜਗਮੀਤ, ਪਾਸਟਰ ਰਾਜੂ, ਨਿਖਿਲ ਛਾਬੜਾ, ਅਮਿਤ, ਪਰਮਿੰਦਰ ਪਿੰਦਾ, ਜਸਵੰਤ ਸਿੰਘ, ਸੰਨੀ ਸਿੱਧੂ, ਰਮਨਦੀਪ ਸਿੰਘ, ਰਾਹੁਲ, ਸੁਰਿੰਦਰ ਫਰਾਂਸਿਸ, ਦਰਸ਼ਨ ਮੈਥਿਊ, ਪ੍ਰਧਾਨ ਕੁੱਕੂ ਸਰਾਫਿਨ, ਐਡਵੋਕੇਟ ਆਈ.ਐਸ ਚਾਹਲ, ਐਡਵੋਕੇਟ ਨਵ ਚਾਹਲ, ਐਡਵੋਕੇਟ ਅਨਿਲ ਬੈਂਜਾਮਿਨ, ਕੈਨਿਥ ਗਿੱਲ, ਮਰਗਰੇਟ ਸਮਿਥ, ਅਲਵੀਨਾ ਰਾਮ ਲਾਲ, ਅਰੁਣ ਮਲਿਕ, ਕਮਲ ਟਰੀਜਾ, ਰੋਹਿਤ ਪਾਲ, ਸੁਜਾਨਾ ਪਾਟਰਿਕ ਤੋਂ ਇਲਾਵਾ ਵੱਡੀ ਗਿਣਤੀ ’ਚ ਇਸਾਈ ਭਾੲਚਾਰਾ ਹਾਜ਼ਰ ਸੀ।