ਕੋਵਿਡ 19 ਦਾ ਟੀਕਾ ਲਗਵਾਉਣ ਤੇ ਜੇਕਰ ਕਿਸੇ ਤੇ ਬੁਰਾ ਪ੍ਰਭਾਵ ਆਉਂਦਾ ਹੈ ਤਾਂ ਕੰਪਨੀ ਉਸਨੂੰ ਹਰਜਾਨਾ ਦੇਵੇਗੀ – ਭਾਰਤ ਬਾਇਓਟੇਕ

ਹੈਦਰਾਬਾਦ, 16 ਜਨਵਰੀ
ਭਾਰਤ ਬਾਇਓਟੈਕ, ਜਿਸ ਨੂੰ ਕੋਵਿਡ-19 ਟੀਕੇ ਕੋਵੈਕਸਿਨ ਦੀਆਂ 55 ਲੱਖ ਖੁਰਾਕਾਂ ਦੀ ਸਪਲਾਈ ਲਈ ਸਰਕਾਰੀ ਖਰੀਦ ਦਾ ਆਰਡਰ ਮਿਲਿਆ ਹੈ, ਨੇ ਕਿਹਾ ਕਿ ਕੰਪਨੀ ਦਾ ਟੀਕਾ ਲਗਵਾਉਣ ਤੋਂ ਬਾਅਦ ਜੇ ਕਿਸੇ ਨੂੰ ਕੋਈ ਗੰਭੀਰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਕੰਪਨੀ ਉਸ ਨੂੰ ਮੁਆਵਜ਼ਾ ਦੇਵੇਗੀ। ਟੀਕਾ ਲਗਵਾਉਣ ਵਾਲਿਆਂ ਤੋਂ ਦਸਤਖਤ ਕਰਵਾਏ ਜਾਣ ਵਾਲੇ ਸਹਿਮਤੀ ਪੱਤਰ ਵਿੱਚ ਭਾਰਤ ਬਾਇਓਟੈਕ ਨੇ ਕਿਹਾ: “ਕਿਸੇ ਵੀ ਮਾੜੇ ਪ੍ਰਭਾਵ ਜਾਂ ਗੰਭੀਰ ਪ੍ਰਭਾਵ ਪੈਦਾ ਹੋਣ ਦੀ ਸਥਿਤੀ ਵਿੰਚ ਤੁਹਾਨੂੰ ਸਰਕਾਰ ਦੁਆਰਾ ਨਿਰਧਾਰਤ ਅਤੇ ਅਧਿਕਾਰਤ ਕੇਂਦਰਾਂ / ਹਸਪਤਾਲਾਂ ਵਿਚ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।” ਸਹਿਮਤੀ ਪੱਤਰ ਵਿਚ ਕਿਹਾ ਗਿਆ ਹੈ, “ਜੇ ਗੰਭੀਰ ਮਾਮਲਾ ਹੋ ਜਾਂਦਾ ਹੈ ਤਾਂ ਕੰਪਨੀ ਦੁਆਰਾ ਮੁਆਵਜ਼ਾ ਦਿੱਤਾ ਜਾਵੇਗਾ।