ਕੋਰੋਨਾ ਵਾਇਰਸ — ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚ ਐਮਰਜੰਸੀ ਐਲਾਨੀ
ਨਵੀ ਦਿੱਲੀ 14 ਮਾਰਚ (ਨਿਊਜ਼ ਪੰਜਾਬ )- ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਦੇਸ਼ ਵਿਚ ਐਮਰਜੰਸੀ ਲਾ ਦਿਤੀ ਹੈ | ਇਹ ਐਲਾਨ ਭਾਰਤੀ ਸਮੇ ਅਨੁਸਾਰ ਲੰਘੀ ਰਾਤ ਨੂੰ 1 ਵਜੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ | ਅਮਰੀਕਾ ਵਲੋਂ ਐਲਾਨੀ ਨੈਸ਼ਨਲ ਐਮਰਜੰਸੀ ਨਾਲ ਰਾਸ਼ਟਰਪਤੀ ਨੂੰ ਅਮਰੀਕੀ ਨਾਗਰਿਕਾਂ ਦੀ ਸਿਹਤ ਸੁਰਖਿਆ ਵਾਸਤੇ ਪੰਜਾਹ ਅਰਬ ਡਾਲਰ ਦੀ ਰਕਮ ਜਾਰੀ ਕਰਨ ਦਾ ਅਧਿਕਾਰ ਮਿਲ ਜਾਵੇਗਾ | ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵਿਤ ਮਰੀਜ਼ਾ ਦੀ ਗਿਣਤੀ 2006 ਤੇ ਪੁੱਜ ਗਈ ਹੈ ਅਤੇ 42 ਅਮਰੀਕਾ ਵਸੀਆਂ ਦੀ ਮੌਤ ਹੋ ਚੁੱਕੀ ਹੈ | ਰਾਸ਼ਟਰਪਤੀ ਨੇ ਅਮਰੀਕਾ ਦੇ ਸਾਰੇ ਸੂਬਿਆਂ ਨੂੰ ਇਲਾਜ਼ ਲਈ ਵਿਸ਼ੇਸ਼ ਅਪ੍ਰੇਸ਼ਨ ਸੈਂਟਰ ਸਥਾਪਿਤ ਕਰਨ ਲਈ ਕਿਹਾ ਹੈ |