ਲੁਧਿਆਣਾ ਵਿੱਚ ਕਾਰੋਬਾਰ ਕਰਨਾ ਹੋਇਆ ਆਸਾਨ: ਕਾਰੋਬਾਰੀਆਂ ਨੂੰ 15 ਦਿਨਾਂ ‘ਚ ਬਿਜਨਸ ਫਸਟ ਪੋਰਟਲ ਰਾਹੀਂ ਐਨ.ਓ.ਸੀ. ਹੋਵੇਗੀ ਜਾਰੀ
ਨਿਊਜ਼ ਪੰਜਾਬ
ਲੁਧਿਆਣਾ ਵਿੱਚ ਕਾਰੋਬਾਰ ਕਰਨਾ ਹੋਇਆ ਆਸਾਨ: ਕਾਰੋਬਾਰੀਆਂ ਨੂੰ 15 ਦਿਨਾਂ ‘ਚ ਬਿਜਨਸ ਫਸਟ ਪੋਰਟਲ ਰਾਹੀਂ ਐਨ.ਓ.ਸੀ. ਹੋਵੇਗੀ ਜਾਰੀ
ਲੁਧਿਆਣਾ, 07 ਦਸੰਬਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪੰਜਾਬ ਰਾਈਟ ਟੂ ਬਿਜ਼ਨਸ ਐਕਟ, 2020 ਅਧੀਨ ਪਹਿਲਾ ਇਨ-ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ (ਐਨ.ਓ.ਸੀ.) ਜਾਰੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਉੱਦਮੀ ਸ.ਇੰਦਰਪਾਲ ਸਿੰਘ ਸੋਹਲ ਨੂੰ ਇਨ-ਪ੍ਰਿੰਸੀਪਲ ਅਪਰੂਵਲ (ਐਨ.ਓ.ਸੀ.) ਜਾਰੀ ਕੀਤੀ ਗਈ, ਜਿਨ੍ਹਾਂ ਨੇ ‘ਹਰੀਸਰ ਇੰਡਸਟਰੀਅਲ ਕਾਰਪੋਰੇਸ਼ਨ ਯੂਨਿਟ-2’ ਨਾਮ ਦੇ ਪ੍ਰੋਜੈਕਟ ਤਹਿਤ ਪਲਾਈਵੁੱਡ ਅਤੇ ਲੈਮੀਨੇਟ ਉਤਪਾਦਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨਾ ਹੈ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਐਕਟ ਦੀਆਂ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਸਾਰੀਆਂ ਮੰਨਜ਼ੂਰੀਆਂ ਸਮਾਂਬੱਧ ਹਨ। ਉਨ੍ਹਾਂ ਦੱਸਿਆ ਕਿ ਬਿਜਨਸ ਫਸਟ ਪੋਰਟਲ ‘ਤੇ ਬਿਨੈ-ਪੱਤਰ ਅਪਲਾਈ ਕਰਨ ਤੋਂ ਬਾਅਦ ਐਨ.ਓ.ਸੀ. ਫੋਕਲ ਪੁਆਇੰਟ ਅੰਦਰ ਸਥਾਪਿਤ ਉਦਯੋਗਾਂ ਲਈ 3 ਦਿਨਾਂ ਵਿੱਚ ਅਤੇ ਇੰਡਸਟਰੀਅਲ ਜ਼ੋਨ ਵਿੱਚ ਸਥਾਪਿਤ ਉਦਯੋਗਾਂ ਲਈ 15 ਵਿੱਚ ਮਿਲੇਗੀ। ਉਨ੍ਹਾਂ ਦੱਸਿਆ ਕਿ ਨਵੇਂ ਕਾਰੋਬਾਰ ਸ਼ੁਰੂਆਤ ਨਾਲ ਜੁੜੀਆਂ ਸਾਰੀਆਂ ਰਸਮਾਂ ਅਤੇ ਐਨ.ਓ.ਸੀ. ਨੂੰ ਇੱਕ ਨਿਰਧਾਰਤ ਸਮੇਂ ਵਿੱਚ ਸਿੰਗਲ-ਵਿੰਡੋ ਦੁਆਰਾ ਮਹੁੱਈਆ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਦਯੋਗ ਅਤੇ ਵਣਜ ਵਿਭਾਗ ਨੇ ਸੂਬੇ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ ਲਈ ਨਵੀਂ ਪਹਿਲਕੱਦਮੀ ਕੀਤੀ ਹੈ ਜੋ ਨਵੇਂ ਕਾਰੋਬਾਰੀਆਂ ਲਈ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਰਾਈਟ ਟੂ ਬਿਜ਼ਨਸ ਐਕਟ ਤਹਿਤ ਪਹਿਲੀ ਇਨ-ਪ੍ਰਿੰਸੀਪਲ ਅਪਰੂਵਲ ਉਦਯੋਗਪਤੀ ਨੂੰ ਅਪਲਾਈ ਕਰਨ ਦੀ ਮਿਤੀ ਤੋਂ 12 ਦਿਨਾਂ ਦੇ ਅੰਦਰ-ਅੰਦਰ ਸਿੰਗਲ-ਵਿੰਡੋ ਬਿਜ਼ਨਸ ਫਸਟ ਪੋਰਟਲ ਰਾਹੀਂ ਦਿੱਤੀ ਗਈ ਹੈ।
ਇਸ ਮੌਕੇ ਜਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜ਼ਰ ਸ਼੍ਰੀ ਮਹੇਸ਼ ਖੰਨਾ ਅਤੇ ਹੋ ਰ ਅਧਿਕਾਰੀ ਵੀਂ ਮੋਜ਼ੂਦ ਸਨ