ਅਕਾਲੀ ਦਲ ਬਾਦਲ, ਅਕਾਲੀ ਦਲ ਢੀਂਡਸਾ, ਸ਼੍ਰੋਮਣੀ ਕਮੇਟੀ, ਅਨੇਕਾਂ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਵੱਲੋਂ 8 ਨੂੰ ਭਾਰਤ ਬੰਦ ਦਾ ਸਮਰਥਨ

ਨਿਊਜ਼ ਪੰਜਾਬ, 6 ਦਿਸੰਬਰ

ਅਕਾਲੀ ਦਲ ਬਾਦਲ, ਅਕਾਲੀ ਦਲ ਢੀਂਡਸਾ, ਸ਼੍ਰੋਮਣੀ ਕਮੇਟੀ, ਅਨੇਕਾਂ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਵੱਲੋਂ 8 ਨੂੰ ਭਾਰਤ ਬੰਦ ਦਾ ਸਮਰਥਨ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ

ਦੇਸ਼ ਦੀਆਂ 11 ਰਾਜਨੀਤਿਕ ਪਾਰਟੀਆਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਇਸ ਵਿੱਚ ਸ਼ਾਮਲ ਪ੍ਰਮੁੱਖ ਪਾਰਟੀਆਂ ਵਿੱਚ ਕਾਂਗਰਸ, ਆਰਜੇਡੀ, ਮਮਤਾ ਬੈਨਰਜੀ ਦੀ ਟੀਐਮਸੀ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ, ਤੇਲੰਗਾਨਾ ਦੀ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸੰਮਤੀ ਅਤੇ ਐਨਡੀਏ ਦੀ ਨੈਸ਼ਨਲ ਡੈਮੋਕਰੇਟਿਕ ਪਾਰਟੀ ਸ਼ਾਮਲ ਹਨ। ਰਾਜਸਥਾਨ ਤੋਂ ਸੰਸਦ ਮੈਂਬਰ ਅਤੇ ਆਰਐਲਪੀ ਨੇਤਾ ਹਨੂਮਾਨ ਬੈਨੀਵਾਲ ਨੇ ਇਥੋਂ ਤਕ ਕਹਿ ਦਿੱਤਾ ਹੈ ਕਿ ਉਹ 8 ਦਸੰਬਰ ਤੋਂ ਬਾਅਦ ਐਨਡੀਏ ਦੇ ਨਾਲ ਬਣੇ ਰਹਿਣ ਬਾਰੇ ਆਪਣਾ ਫੈਸਲਾ ਲੈਣਗੇ।