8 ਮਹੀਨਿਆਂ ਬਾਅਦ ਵੀਰਵਾਰ ਤੋਂ ਖੁਲ੍ਹੇਗਾ ਰੌਕ ਗਾਰਡਨ

ਚੰਡੀਗੜ੍ਹ, 17 ਨਵੰਬਰ (ਏਜੰਸੀ) : ਕੋਰੋਨਾ ਸੰਕਰਮਣ ਦੇ ਬਾਅਦ ਲੌਕਡਾਊਨ ਦੀ ਵਜ੍ਹਾ ਨਾਲ ਬੰਦ ਰੌਕ ਗਾਰਡਨ ਵੀਰਵਾਰ ਨੂੰ ਖੁਲ੍ਹੇਗਾ | ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਨਾਲ ਪ੍ਰਸ਼ਾਸਨ ਦੇ ਅਫਸਰਾਂ ਦੀ ਮੀਟਿੰਗ ‘ਚ ਰੌਕ ਗਾਰਡਨ ਨੂੰ ਖੋਲ੍ਹਣ ਤੇ ਫੈਸਲਾ ਲਿਆ ਗਿਆ ਹੈ | ਰੌਕ ਗਾਰਡਨ ‘ਚ ਆਉਣ ਵਾਲੇ ਲੋਕਾਂ ਨੂੰ ਕੋਵਿਡ-19 ਨੂੰ ਲੈਕੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ | ਅੱਜ ਰੌਕ ਗਾਰਡਨ ਦੇ ਅੰਦਰ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ | 8 ਮਹੀਨਿਆਂ ਤੱਕ ਬੰਦ ਰਹਿਣ ਨਾਲ ਅੰਦਰ ਬਹੁਤ ਗੰਦਗੀ ਅਤੇ ਘਾਹ ਵੱਧ ਗਿਆ ਹੈ |