ਮੁੱਖ ਮੰਤਰੀ ਕੈਪਟਨ ਕਿਸਾਨਾਂ ਦੇ ਹੱਕ ‘ਚ ਮਰਨ ਵਰਤ ‘ਤੇ ਬੈਠਣ- ਸੁਖਬੀਰ ਸਿੰਘ ਬਾਦਲ

ਮਲੋਟ, 4 ਨਵੰਬਰ (ਨਿਊਜ਼ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਨੂੰਨਾਂ ਦੇ ਮੁੱਦੇ ਤੇ ਕੇਂਦਰ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਨੇ ਹੀ ਕਿਸਾਨ ਹਿਤੈਸ਼ੀ ਹਨ ਤਾਂ ਡਰਾਮੇ ਛੱਡ ਕੇ ਮਰਨ ਵਰਤ ‘ਤੇ ਬੈਠਣ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਵਿਰੁੱਧ ਮਤਾ ਪਾਸ ਕਰਨਾ ਵੀ ਮਹਿਜ਼ ਇਕ ਡਰਾਮਾ ਹੈ। ਇਸ ਮੌਕੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਹੋਰ ਅਕਾਲੀ ਵਰਕਰ ਤੇ ਆਗੂ ਹਾਜਰ ਸਨ।