ਬਾਲੀਵੁੱਡ ਅਦਾਕਾਰ ਫਰਾਜ ਖਾਨ ਦਾ ਦਿਹਾਂਤ

ਨਵੀਂ ਦਿੱਲੀ, 4 ਨਵੰਬਰ (ਨਿਊਜ਼ ਪੰਜਾਬ)- ਬਾਲੀਵੁੱਡ ਐਕਟਰ ਫਰਾਜ ਖਾਨ ਦਾ 46 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਹ ਕਾਫੀ ਦਿਨਾਂ ਤੋਂ ਬਿਮਾਰ ਸਨ। ਬੈਂਗਲੁਰੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਫਰਾਜ ਖਾਨ ਦੇ ਦਿਹਾਂਤ ਦੀ ਖ਼ਬਰ ਅਦਾਕਾਰਾ ਪੂਜਾ ਭੱਟ ਨੇ ਸਾਂਝੀ ਕੀਤੀ। ਉਨ੍ਹਾਂ ਨੇ ਫਿਲਮ ਮਹਿੰਦੀ ‘ਚ ਰਾਣੀ ਮੁਖਰਜੀ ਦੇ ਨਾਲ ਕੰਮ ਕੀਤਾ ਸੀ।