ਜੈਤੋ ‘ਚ ਰਾਇਸ ਮਿੱਲ ‘ਚ ਅਚਾਨਕ ਲੱਗੀ ਅੱਗ , ਲੱਖਾਂ ਦਾ ਨੁਕਸਾਨ

ਜੈਤੋ (ਫ਼ਰੀਦਕੋਟ), 27 ਅਕਤੂਬਰ (ਨਿਊਜ਼ ਪੰਜਾਬ)-ਜੈਤੋ-ਕੋਟਕਪੂਰਾ ਰੋਡ ‘ਤੇ ਸਥਿਤ ਜੈਤੋ ਰਾਜਬਾਹੇ ਨਾਲ ਜਾਂਦੀ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਰੋਡ ‘ਤੇ ਸਥਿਤ ਬੀ.ਕੇ.ਐਮ. ਇੰਡੀਆ ਪ੍ਰਾਈਵੇਟ ਲਿਮ: ਰਾਇਸ ਮਿੱਲ ‘ਚ ਅਚਾਨਕ ਅੱਗ ਲੱਗ ਜਾਣ ਕਰਕੇ ਨਵਾਂ ਬਾਰਦਾਨਾ 7-8 ਲੱਖ ਰੁਪਏ ਦਾ ਸੜ ਕੇ ਸਵਾਹ ਹੋ ਜਾਣ ਦਾ ਪਤਾ ਲੱਗਿਆ ਹੈ। ਮਿੱਲ ਦੇ ਮਾਲਕ ਸੰਦੀਪ ਕੁਮਾਰ ਬਾਂਸਲ ਨੇ ਦੱਸਿਆ ਹੈ ਕਿ ਸੈਲਰ ‘ਚ ਰੱਖੇ ਬਾਰਦਾਨੇ ਵਾਲੇ ਕਮਰੇ ‘ਚ ਅਚਾਨਕ ਧੂੰਆਂ ਨਿਕਲ ਦਾ ਵੇਖਿਆ ਤਾਂ ਮੌਕੇ ‘ਤੇ ਅੱਗ ਨੇ ਨਵੇਂ ਬਾਰਦਾਨੇ ਨੂੰ ਅੱਗ ਦੀ ਲਪੇਟ ਵਿਚ ਲੈ ਲਿਆ ਤਾਂ ਇਕੱਤਰ ਮੁਲਾਜਮਾਂ ਤੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ ਅਰੰਭ ਕਰ ਦਿੱਤੀ ਅਤੇ ਕੋਟਕਪੂਰਾ ਤੋਂ ਵੀ ਦੋ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ ‘ਤੇ ਕਾਬੂ ਪਾਇਆ।