ਅੱਜ ਦੇਸ਼ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੀ ਬੈਠਕ ‘ਚ ਹੋਏ ਫ਼ੈਸਲੇ

ਨਵੀਂ ਦਿੱਲੀ , 27 ਅਕਤੂਬਰ (ਨਿਊਜ਼ ਪੰਜਾਬ)- ਅੱਜ ਦੇਸ਼ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੀ ਬੈਠਕ ‘ਚ ਕਈ ਫ਼ੈਸਲੇ ਹੋਏ ਹਨ । 3 ਕਿਸਾਨ ਵਿਰੋਧੀ ਕਾਨੂੰਨਾਂ, ਪ੍ਰਸਤਾਵਿਤ ਬਿਜਲੀ ਬਿੱਲ ਅਤੇ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕਰਕੇ ਕੇਂਦਰ ਵੱਲੋੰ ਕੀਤੇ ਗਏ ਧੱਕੇ ਖ਼ਿਲਾਫ਼ 5 ਨਵੰਬਰ ਨੂੰ ਦੇਸ਼ ਭਰ ਵਿੱਚ 12 ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। 26-27 ਨਵੰਬਰ ਦੋ ਰੋਜ਼ਾ ਸੱਦੇ ‘ਤੇ ਦੇਸ਼ ਭਰ ਦੇ ਕਿਸਾਨ ਦਿੱਲੀ ਦਾ ਘੇਰਾਓ ਕਰਨਗੇ । ਦੋਵੇਂ ਦੇਸ਼ ਪੱਧਰੀ ਐਕਸ਼ਨਾਂ ਦੇ ਤਾਲਮੇਲ ਲਈ ਆਲ ਇੰਡੀਆ ਪੱਧਰੀ 5 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ ਇਹ 5 ਆਗੂ ਸ਼ਾਮਿਲ ਹੋਣਗੇ।