ਬੱਚਿਆਂ ਨੂੰ ਅਗਵਾ ਕਰਕੇ ਭੀਖ ਮੰਗਵਾਉਣ ਵਾਲਾ ਦੋਸ਼ੀ ਗਿਰਫ਼ਤਾਰ
ਲੁਧਿਆਣਾ, 27 ਅਕਤੂਬਰ (ਗੁਰਦੀਪ ਸਿੰਘ ਦੀਪ)- ਥਾਣਾ ਜਮਾਲਪੁਰ ਦੀ ਪੁਲਿਸ ਨੇ ਬੱਚਿਆਂ ਨੂੰ ਅਗਵਾ ਕਰਨ ਵਾਲੇ ਗਿਰੋਹ ਦੇ ਇਕ ਮੇਂਬਰ ਨੂੰ ਗਿਰਫ਼ਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ / ਇਸ ਸਬੰਦੀ ਜਾਣਕਾਰੀ ਦਿੰਦਿਆਂ ਜੋਆਇੰਟ ਕਮਿਸ਼ਨਰ ਕੰਵਰਦੀਪ ਕੌਰ, ਸਿਮਰਨਜੀਤ ਸਿੰਘ ਏ ਸੀ ਪੀ ਇੰਡਸਟਰੀਅਲ ਏਰੀਆ, ਥਾਣਾ ਜਮਾਲਪੁਰ ਦੇ ਐਸ ਐਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ 11 ਅਕਤੂਬਰ ਨੂੰ ਮਹਾਵੀਰ ਕਾਲੋਨੀ ਭਾਮੀਆਂ ਖੁਰਦ ਚੋ ਇਕ 4 ਸਾਲਾਂ ਬੱਚਾ ਗਲੀ ਚ ਖੇਡਦਾ ਹੋਇਆ ਗੁੰਮ ਹੋ ਗਿਆ ਸੀ, ਜਿਸਦੇ ਪਿਤਾ ਦੇ ਬਿਆਨਾਂ ਤੇ ਪੁਲਿਸ ਨੇ ਕੇਸ ਦਰਜ਼ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿਤੀ/ ਬੱਚੇ ਦੀ ਭਾਲ ਦੌਰਾਨ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਅਧਾਰ ਤੇ ਦੋਸ਼ੀ ਕ੍ਰਿਸ਼ਨਾ ਪੁੱਤਰ ਭਗਤ ਸਿੰਘ ਵਾਸੀ ਜੈਨਪੁਰ ਹਾਲ ਵਾਸੀ 100 ਫੁਟੀ ਰੋਡ ਸ਼ੇਰਪੁਰ ਮਾਰਕੀਟ ਲੁਧਿਆਣਾ ਨੂੰ ਕਾਬੂ ਕਰ ਲਿਆ/ ਦੋਸ਼ੀ ਦੇ ਕਬਜ਼ੇ ਵਿੱਚੋ ਦੋ ਗੁਮਸ਼ੁਦਾ ਬੱਚੇ ਬਰਾਮਦ ਕੀਤੇ ਗਏ ਹਨ / ਬੱਚਿਆਂ ਦੀ ਪਹਿਚਾਣ ਮੁਨੀਸ਼ ਕੁਮਾਰ ਉਮਰ 4 ਸਾਲ ਪੁੱਤਰ ਦਿਨੇਸ਼ ਮੰਡਲ ਵਾਸੀ ਭਾਮੀਆਂ ਖੁਰਦ, ਗੋਲੂ ਉਮਰ 8 ਸਾਲ ਪੁੱਤਰ ਦਿਪੇਸ਼ ਵਾਸੀ ਪਰਮਜੀਤ ਕਾਲੋਨੀ ਲੁਧਿਆਣਾ ਵਜੋਂ ਕੀਤੀ ਗਈ ਹੈ / ਪੁਲਿਸ ਨੇ ਦੋਵਾਂ ਬੱਚਿਆਂ ਨੂੰ ਊਨਾ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ / ਪੁਲਿਸ ਨੇ ਦੱਸਿਆ ਕਿ ਦੋਸ਼ੀ ਬੱਚਿਆਂ ਨੂੰ ਅਗਵਾ ਕਰਕੇ ਊਨਾ ਪਾਸੋ ਭੀਖ ਮੰਗਵਾਉਂਦਾ ਸੀ / ਥਾਣਾ ਜਮਾਲਪੁਰ ਦੇ ਐਸ ਐਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੋਸ਼ੀ ਪਾਸੋ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ /