ਅੱਜ ਤੋਂ ਸ਼ੁਰੂ ਹੋਵੇਗਾ ਫੌਜ ਕਮਾਂਡਰਾਂ ਦਾ ਚਾਰ ਦਿਨਾ ਸੰਮੇਲਨ

ਨਵੀਂ ਦਿੱਲੀ, 26 ਅਕਤੂਬਰ (ਨਿਊਜ਼ ਪੰਜਾਬ)- ਦਿੱਲੀ ‘ਚ ਫੌਜ ਦੇ ਚੋਟੀ ਦੇ ਕਮਾਂਡਰਾਂ ਦੀ ਚਾਰ ਦਿਨਾਂ ਕਾਨਫ਼ਰੰਸ ਅੱਜ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਚੀਨ ਨਾਲ ਪੂਰਬੀ ਲਦਾਖ਼ ‘ਚ ਚੱਲ ਰਹੇ ਸਰਹੱਦੀ ਵਿਵਾਦ ਅਤੇ ਸਾਧਨਾਂ ਦੀ ਤਰਕਸੰਗਤ ਵੰਡ ਲਈ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੁਧਾਰਾਂ ‘ਤੇ ਚਰਚਾ ਕੀਤੀ ਜਾਵੇਗੀ। ਇਨ੍ਹਾਂ ਸੁਧਾਰਾਂ ‘ਚ ਵੱਖ-ਵੱਖ ਸਮਾਰੋਹ ਆਯੋਜਿਤ ਕਰਨ ਦੀਆਂ ਪਰੰਪਰਾਵਾਂ ਅਤੇ ਗ਼ੈਰ ਫੌਜੀ ਸਰਗਰਮੀਆਂ ‘ਚ ਕਟੌਤੀ ਆਦਿ ਸ਼ਾਮਿਲ ਹਨ।