ਆਸਟਰੇਲੀਆ ਦੇ ਪਹਿਲੇ ਗੁਰੂਦੁਆਰਾ ਸਾਹਿਬ ਨੂੰ ਮਿਲਿਆ ਵਿਰਾਸਤੀ ਦਰਜਾ

ਨਿਊਜ਼ ਪੰਜਾਬ

ਬ੍ਰਿਸਬਨ, 23 ਅਕਤੂਬਰ  : ਆਸਟਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ ਸਰਕਾਰ ਵਿੱਚ ਵਿਰਾਸਤੀ ਮੰਤਰੀ ਡਾਨ ਹਰਵਿਨ ਨੇ ਕਿਹਾ ਕਿ 1968 ’ਚ ਸਥਾਪਤ ਹੋਇਆ ਆਸਟਰੇਲੀਆ ਦਾ ਪਹਿਲਾ ਸਿੱਖ ਗੁਰਦੁਆਰਾ (ਵੂਲਗੂਲਗਾ) ਦੇਸ਼ ਅਤੇ ਸਮੁੱਚੇ ਭਾਈਚਾਰੇ ਲਈ ਸਮਾਜਿਕ ਅਤੇ ਧਾਰਮਿਕ ਅਹਿਮੀਅਤ ਰੱਖਦਾ ਹੈ, ਜਿਸ ਨੂੰ ਆਸਟਰੇਲੀਆ ਦੀ ਵਿਰਾਸਤ ਸੂਚੀ (ਸਟੇਟ ਹੈਰੀਟੇਜ ਰਜਿਸਟਰ) ਵਿੱਚ ਸ਼ਾਮਲ ਕਰਦਿਆਂ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ।