ਕੇਂਦਰ ਸਰਕਾਰ ਦਾ ਦਾਹਵਾ – 20180.50 ਕਰੋੜ ਰੁਪਏ ਦੀ ਲਾਗਤ ਦੇ 106.88 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਖਰੀਦ – 66842.28 ਲੱਖ ਰੁਪਏ ਦੀ ਕਪਾਹ ਦੀਆਂ ਕੁੱਲ 236748 ਗੰਢਾਂ ਵੀ ਖਰੀਦੀਆਂ
ਨਿਊਜ਼ ਪੰਜਾਬ
ਨਵੀ ਦਿੱਲੀ , 21 ਅਕਤੂਬਰ – ਸਰਕਾਰ ਨੇ ਆਪਣੀ ਮੌਜੂਦਾ ਐਮਐਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਐਮਐਸਪੀ ਤਹਿਤ ਸਾਉਣੀ 2020-21 ਲਈ ਫਸਲਾਂ ਦੀ ਖਰੀਦ ਜਾਰੀ ਰੱਖੀ ਹੈ ,ਕੇਐਮਐਸ 2020-21 ਤਹਿਤ ਝੋਨੇ ਦੀ ਖਰੀਦ ਨੇ ਇੱਕ ਕਰੋੜ ਮੀਟ੍ਰਿਕ ਟਨ ਦੇ ਅੰਕੜਿਆਂ ਨੂੰ ਪਾਰ ਕਰਦਿਆਂ ਚੰਗੀ ਗਤੀ ਹਾਸਲ ਕੀਤੀ ਹੈ ।ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਵਲੋਂ ਜਾਰੀ ਸੂਚਨਾ ਅਨੁਸਾਰ ਮੌਜੂਦਾ ਸੀਜ਼ਨ ਵਿੱਚ 106.88 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਖਰੀਦ ਸਤ ਸੰਬੰਧਤ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ 9.37 ਲੱਖ ਕਿਸਾਨਾਂ ਤੋਂ ਕੀਤੀ ਜਾ ਚੁੱਕੀ ਹੈ। ਐਮਐਸਪੀ ਦੀ ਦਰ ਤੇ
18880 ਰੁਪਏ ਪ੍ਰਤੀ ਮੀਟਰਕ ਟਨਦੇ ਹਿਸਾਬ ਨਾਲ 20180.50 ਕਰੋੜ ਰੁਪਏ ਦੇ ਭੁਗਤਾਨ ਕਿਸਾਨਾਂ ਨੂੰ ਕੀਤੇ ਜਾ ਚੁੱਕੇ ਹਨ । ਕੇਐਮਐਸ 2019-20 ਦੀ ਇਸੇ ਸਮੇਂ ਦੌਰਾਨ ਝੋਨੇ ਦੀ ਖਰੀਦ 84.88 ਲੱਖ ਮੀਟਰਕ ਟਨ ਸੀ, ਇਸ ਲਈ ਮੌਜੂਦਾ ਸੀਜ਼ਨ ਵਿੱਚ ਹੋਈ ਖਰੀਦ ਪਿਛਲੇ ਸੀਜ਼ਨ ਦੇ ਮੁਕਾਬਲੇ 25.92% ਤੋਂ ਵੱਧ ਹੈ।
ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ ‘ਤੇ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਆੱਧਰਾ ਪ੍ਰਦੇਸ਼ ਰਾਜਾਂ ਤੋਂ ਸਾਉਣੀ ਮਾਰਕੀਟਿੰਗ ਸੀਜ਼ਨ 2020 ਲਈ ਪ੍ਰਾਈਸ ਸਪੋਰਟ ਸਕੀਮ (ਪੀ ਐਸ ਐਸ) ਦੇ ਅਧੀਨ ਦਾਲ ਅਤੇ ਤੇਲ ਬੀਜਾਂ ਦੀ 42.46 ਲੱਖ ਮੀਟਰਕ ਟਨ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਰਾਜਾਂ ਲਈ ਨਾਰਿਅਲ (ਕੋਪਰਾ)-(ਬਾਰ੍ਹਾ ਮਹੀਨੇ ਫਸਲ) ਦੀ 1.23 ਲੱਖ ਮੀਟਰਕ ਟਨ ਖਰੀਦਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ, ਪੀਐਸਐਸ ਅਧੀਨ ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਦੀ ਖਰੀਦ ਦੀਆਂ ਤਜਵੀਜ਼ਾਂ ਦੀ ਪ੍ਰਾਪਤੀ ‘ਤੇ ਵੀ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੇ ਐਫ ਏ ਕਿਊ ਗਰੇਡ ਦੀ ਖਰੀਦ ਨੂੰ ਸਾਲ 2020-21 ਲਈ ਨੋਟੀਫਾਈਡ ਐਮਐਸਪੀ ਦੇ ਅਧਾਰ ‘ਤੇ ਸਿੱਧੇ ਰਜਿਸਟਰਡ ਕੀਤਾ ਜਾ ਸਕੇ ।
20.10.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 863.39 ਮੀਟਰਕ ਟਨ ਮੂੰਗ ਅਤੇ ਉੜਦ ਦਾਲ ਦੀ ਖਰੀਦ ਕੀਤੀ ਹੈ ਜਿਸ ਦੇ ਐਮਐਸਪੀ ਕੀਮਤ 5.80 ਕਰੋੜ ਦੇ ਭੁਗਤਾਨ ਨਾਲ ਤਾਮਿਲਨਾਡੂ, ਮਹਾਰਾਸ਼ਟਰ ਅਤੇ ਹਰਿਆਣਾ ਦੇ 779 ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ । ਇਸੇ ਤਰ੍ਹਾਂ, 5089 ਮੀਟਰਕ ਟਨ ਨਾਰੀਅਲ (ਕੋਪਰਾ)+ (ਬਾਰ੍ਹਾ ਮਹੀਨੇ ਚੱਲਣ ਵਾਲੀ ਫਸਲ) ਜਿਸ ਦੀ ਖਰੀਦ ਐਮ ਐਸ ਪੀ ਮੁੱਲ ਤੇ ਹੋ ਰਹੀ ਹੈ, 52.40 ਕਰੋੜ ਰੁਪਏ ਦੀ ਖਰੀਦ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਕੋਪਰਾ (ਨਾਰੀਅਲ) ਅਤੇ ਉੜਦ ਦਾਲ ਦੇ ਸੰਬੰਧ ਵਿੱਚ, ਜ਼ਿਆਦਾਤਰ ਪ੍ਰਮੁੱਖ ਉਤਪਾਦਨ ਵਾਲੇ ਰਾਜਾਂ ਵਿੱਚ ਰੇਟ ਐਮਐਸਪੀ ਤੋਂ ਉੱਪਰ ਚੱਲ ਰਹੇ ਹਨ। ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਸਾਉਣੀ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੇ ਸਬੰਧ ਵਿੱਚ ਖਰੀਦ ਦੀ ਸ਼ੁਰੂਆਤ ਫਸਲਾਂ ਦੀ ਆਮਦ ਮਗਰੋਂ ਖਰੀਦ ਕਰਨ ਵਾਲੇ ਰਾਜਾਂ ਵੱਲੋਂ ਨਿਰਧਾਰਤ ਤਾਰੀਖ ਤੋਂ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਐਮਐਸਪੀ ਦੇ ਅਧੀਨ ਕਪਾਹ ਖਰੀਦ ਕਾਰਜ ਸੁਚਾਰੂ ਢੰਗ ਨਾਲ ਚੱਲ ਰਹੇ ਹਨ। 20.10.2020 ਤੱਕ 46706 ਕਿਸਾਨਾਂ ਪਾਸੋਂ ਕੁੱਲ 236748 ਕਪਾਹ ਦੀਆਂ ਗੰਢਾਂ ਦੀ ਖਰੀਦ ਕੀਤੀ ਗਈ ਹੈ, ਜਿਨ੍ਹਾਂ ਦੀ ਕੀਮਤ 66842.28 ਲੱਖ ਰੁਪਏ ਬਣਦੀ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 2335 ਗੰਢਾਂ ਦੀ ਖਰੀਦ ਕੀਤੀ ਗਈ ਸੀ।