ਟਕਸਾਲੀ ਆਗੂ ਟੇਕ ਸਿੰਘ ਨੰਬਰਦਾਰ ਦਾ ਦਿਹਾਂਤ

ਲੌਂਗੋਵਾਲ, 21 ਅਕਤੂਬਰ (ਨਿਊਜ਼ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਨਨ ਸੇਵਕ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਡੀ.) ਨਾਲ ਬਹੁਤ ਹੀ ਸਨੇਹ ਰੱਖਣ ਵਾਲੇ ਟੇਕ ਸਿੰਘ ਨੰਬਰਦਾਰ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਧਾਰਮਿਕ, ਸਿਆਸਤ ਅਤੇ ਸਮਾਜ ਦੀਆਂ ਵੱਖੋ-ਵੱਖ ਹਸਤੀਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ ਤੇ ਵਿਧਾਇਕ ਲਹਿਰਾ, ਜਸਵੰਤ ਸਿੰਘ ਖਹਿਰਾ ਮਸਤੂਆਣਾ ਸਾਹਿਬ, ਅਮਨਬੀਰ ਸਿੰਘ ਚੈਰੀ, ਮਾਸਟਰ ਨਿਗਮ ਭਾਸਕਰ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਊਦੇ ਸਿੰਘ, ਸ.ਚੇਅਰਮੈਨ ਜੀਤ ਸਿੰਘ ਸਿੱਧੂ, ਮਾਸਟਰ ਭਰਗਾ ਨੰਦ ਸ਼ਰਮਾ, ਜਥੇਦਾਰ ਮਹਿੰਦਰ ਸਿੰਘ ਦੁੱਲਟ, ਸੁਖਵਿੰਦਰ ਸਿੰਘ, ਸਤਿਗੁਰ ਸਿੰਘ ਨਮੋਲ, ਲਖਵਿੰਦਰ ਸਿੰਘ ਭਾਲ, ਬਿੰਦਰ ਸ਼ਰਮਾ ਢੱਡਰੀਆਂ, ਸੁਰਜੀਤ ਸਿੰਘ ਦੁੱਲਟ, ਜਸਵਿੰਦਰ ਸਿੰਘ ਲਿਬੜਾ, ਪੂਰਨ ਸਿੰਘ ਦੁੱਲਟ, ਪ੍ਰਿਤਪਾਲ ਪੀਪਾ, ਕਰਨੈਲ ਸਿੰਘ ਜੱਸੇਕਾ, ਭਾਨ ਸਿੰਘ ਭੌਰਾ, ਕਰਨੈਲ ਸਿੰਘ ਦੁੱਲਟ, ਬੁੱਧ ਸਿੰਘ ਧਾਲੀਵਾਲ, ਕਾਲਾ ਭੁੱਲਰ, ਨੀਟੂ ਸ਼ਰਮਾ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਹੈ।