ਖੇਤੀ ਬਿੱਲਾਂ ‘ਤੇ ਸਿਆਸੀ ਪਾਰਟੀਆਂ ਜੋ ਕਰ ਰਹੀਆਂ ਹਨ, ਪੰਜਾਬ ਦੇ ਲੋਕ ਸਭ ਦੇਖ ਰਹੇ ਹਨ- ਖਹਿਰਾ

ਚੰਡੀਗੜ੍ਹ, 21 ਅਕਤੂਬਰ (ਨਿਊਜ਼ ਪੰਜਾਬ)- ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਖ਼ਤਮ ਹੋਣ ਮਗਰੋਂ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੱਲ੍ਹ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਰਕਾਰ ਦੇ ਸਾਰੇ ਬਿੱਲਾਂ ‘ਤੇ ਪੂਰਾ ਸਮਰਥਨ ਦਿੱਤਾ ਅਤੇ ਰਾਜਪਾਲ ਨੂੰ ਸੌਂਪਣ ਵੇਲੇ ਵੀ ਨਾਲ ਗਏ ਪਰ ਕੁਝ ਹੀ ਪਲਾਂ ਬਾਅਦ ਮੀਡੀਆ ਕੋਲ ਜਾ ਕੇ ਦੋਵੇਂ ਪਾਰਟੀਆਂ ਵੱਖੋ-ਵੱਖਰੇ ਬਿਆਨ ਦਿੰਦਿਆਂ ਨਜ਼ਰ ਆਈਆਂ। ਖਹਿਰਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਜੋ ਵੀ ਕਰ ਰਹੀਆਂ ਹਨ, ਪੰਜਾਬ ਦੇ ਲੋਕ ਉਹ ਸਭ ਦੇਖ ਰਹੇ ਹਨ।