ਹਾਂਗਕਾਂਗ ਨੇ ਏਅਰ ਇੰਡੀਆ ਤੇ ਵਿਸਥਾਰਾ ਦੀਆਂ ਉਡਾਣਾਂ ‘ਤੇ ਲਗਾਈ ਰੋਕ
ਹਾਂਗਕਾਂਗ, 17 ਅਕਤੂਬਰ (ਨਿਊਜ਼ ਪੰਜਾਬ) : ਕੁਝ ਯਾਤਰੀਆਂ ਦੇ ਕੋਰੋਨਾ ਪੌਜ਼ੀਟਿਵ ਮਿਲਣ ਤੋਂ ਬਾਅਦ ਹਾਂਗਕਾਂਗ ਨੇ ਏਅਰ ਇੰਡੀਆ ਅਤੇ ਵਿਸਥਾਰਾ ਦੀਆਂ ਉਡਾਣਾਂ ‘ਤੇ 17 ਤੋਂ 30 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਪੌਜ਼ੀਟਿਵ ਯਾਤਰੀ ਮਿਲਣ ਬਾਅਦ ਹਾਂਗਕਾਂਗ ਸਰਕਾਰ ਨੇ ਤੀਜੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਇਹ ਰੋਕ 18 ਤੋਂ 31 ਅਗਸਤ ਅਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਲਾਈ ਗਈ ਸੀ।