ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
ਫ਼ਾਜ਼ਿਲਕਾ, 17 ਅਕਤੂਬਰ (ਨਿਊਜ਼ ਪੰਜਾਬ)- ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਬੀ.ਐਸ.ਐਫ. ਦੀ 96 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਫੈਲ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਬੋਹਰ ਸੈਕਟਰ ਦੀ ਮੋਜ਼ਮ ਬੈਸ ਚੋਕੀ ਨੇੜੇ ਬੀ.ਐਸ.ਐਫ.ਵਲੋਂ ਗਸ਼ਤ ਕੀਤੀ ਜਾ ਰਹੀ ਸੀ, ਇਸ ਦੌਰਾਨ ਕੋਮਾਂਤਰੀ ਸਰਹੱਦ ਦੇ ਨੇੜੇ ਜਵਾਨਾਂ ਨੂੰ ਪਾਕਿਸਤਾਨੀ ਨਸ਼ਾ ਤਸਕਰਾਂ ਦੀ ਹਲਚਲ ਦਿਖਾਈ ਦਿਤੀ ਜਿਸ ਤੋਂ ਬਾਅਦ ਬੀ.ਐਸ.ਐਫ. ਦੀ 96 ਬਟਾਲੀਅਨ ਦੇ ਜਵਾਨਾਂ ਵਲੋਂ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਗੋਲੀ ਚਲਾਈ ਗਈ ਪਰ ਕਿਸੇ ਵਜ੍ਹਾ ਕਾਰਨ ਪਾਕਿਸਤਾਨ ਨਸ਼ਾ ਤਸਕਰ ਮੌਕੇ ਤੋਂ ਭੱਜ ਗਏ। ਜਦੋ ਉਸ ਇਲਾਕੇ ਦੀ ਸਰੱਚ ਕੀਤੀ ਗਈ ਤਾਂ ਕੰਡਿਆਲੀ ਤਾਰ ਦੇ ਨੇੜੇ 2 ਪੈਕਟ ਹੈਰੋਇਨ ਬਰਾਮਦ ਹੋਈ। ਜਿਸ ਦਾ ਵਜਨ ਕਰੀਬ 2 ਕਿਲੋਗ੍ਰਾਮ ਸੀ। ਜਿਸ ਦੀ ਕੋਮਾਂਤਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।