ਰੇਲ ਰੋਕੋ ਸੰਘਰਸ਼ ਦੇ 16ਵੇਂ ਦਿਨ ਵੀ ਸੰਗਰੂਰ ‘ਚ ਭਖਿਆ ਰਿਹਾ ਮੋਰਚਾ

ਸੰਗਰੂਰ, 16 ਅਕਤੂਬਰ (ਨਿਊਜ਼ ਪੰਜਾਬ)- ਅੱਜ ਅੰਦੋਲਨ ਦੇ 16ਵੇਂ ਦਿਨ ਵੱਡੀ ਗਿਣਤੀ ਔਰਤਾਂ ਨੇ ਰੇਲ ਰੋਕੋ ਮੋਰਚੇ ‘ਚ ਸ਼ਮੂਲੀਅਤ ਕੀਤੀ। ਜਿੱਥੇ ਅੱਜ ਮੋਰਚੇ ‘ਚ ਸ਼ਹੀਦ ਹੋਏ ਲਾਭ ਸਿੰਘ ਨੂੰ ਯਾਦ ਕੀਤਾ ਗਿਆ ਉੱਥੇ ਮੋਦੀ ਸਰਕਾਰ ਵੱਲੋਂ ਦਿੱਲੀ ਮੀਟਿੰਗ ਵਿਚੋਂ ਕਿਸਾਨ ਆਗੂਆਂ ਨੂੰ ਬੇਰੰਗ ਮੋੜਨ ਦੇ ਰੋਸ ਵਜੋਂ ਕੱਲ੍ਹ ਨੂੰ ਮੋਦੀ ਦੇ ਪੁਤਲੇ ਫੂਕਣ ਦਾ ਵੀ ਸੱਦਾ ਦਿੱਤਾ ਗਿਆ । ਅੱਜ ਦੇ ਮੋਰਚੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਆਪਣੇ ਹੈਂਕੜਬਾਜ਼ ਵਤੀਰੇ ਤਹਿਤ ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਪਰ ਕਿਸਾਨ ਵੀ ਆਪਣੇ ਸੰਘਰਸ਼ ਤੋਂ ਪਿੱਛੇ ਨਹੀ ਹਟਣਗੇ ਤੇ ਮੋਦੀ ਸਰਕਾਰ ਦੀਆਂ ਗੋਡਣੀਆਂ ਲਵਾ ਕੇ ਹਟਣਗੇ ।