ਉੱਘੇ ਨਾਟਕਕਾਰ ਤੇ ਰੰਗਕਰਮੀ ਹੰਸਾ ਸਿੰਘ ਬਿਆਸ ਦਾ ਦਿਹਾਂਤ

ਅੰਮ੍ਰਿਤਸਰ, 15 ਅਕਤੂਬਰ (ਨਿਊਜ਼ ਪੰਜਾਬ) – ਰੰਗਮੰਚ ਜਗਤ ਲਈ ਇਹ ਦੁਖਦਾਈ ਖ਼ਬਰ ਹੈ ਕਿ ਉੱਘੇ ਨਾਟਕਕਾਰ ਰੰਗਕਰਮੀ ਤੇ ਨਵ ਚਿੰਤਨ ਕਲਾ ਮੰਚ ਬਿਆਸ ਦੇ ਸੰਸਥਾਪਕ ਹੰਸਾ ਸਿੰਘ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬੀਤੀ ਰਾਤ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਹੰਸਾ ਸਿੰਘ ਪਿਛਲੇ ਲਗਭਗ ਪੰਤਾਲੀ ਵਰ੍ਹਿਆਂ ਤੋਂ ਪੰਜਾਬੀ ਰੰਗਮੰਚ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਦੇਹਾਂਤ ਤੇ ਰੰਗਮੰਚ ਜਗਤ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।