ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ 2 ਹੋਰ ਮੌਤਾਂ, 29 ਨਵੇਂ ਮਾਮਲੇ ਆਏ ਸਾਹਮਣੇ
ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ (ਨਿਊਜ਼ ਪੰਜਾਬ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਕਾਰਨ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ‘ਚ 1 ਮਰੀਜ਼ ਪਿੰਡ ਧਿਗਾਣਾ ਅਤੇ 1 ਮਰੀਜ਼ ਪਿੰਡ ਦਾਨੇਵਾਲਾ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ 29 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਸ੍ਰੀ ਮੁਕਤਸਰ ਸਾਹਿਬ ਦੇ 5, ਮਲੋਟ ਦੇ 4, ਗਿੱਦੜਬਾਹਾ ਦੇ 7, ਪਿੰਡ ਬੁਰਜ ਸਿੱਧਵਾਂ ਦੇ 3, ਪਿੰਡ ਘੁਮਿਆਰਾ ਖੇੜਾ ਦਾ 1, ਪਿੰਡ ਬੁੱਟਰ ਬਖੂਆ ਦਾ 1, ਪਿੰਡ ਕੋਟਭਾਈ ਦਾ 1, ਪਿੰਡ ਮਿੱਠੜੀ ਦੇ 2, ਪਿੰਡ ਭਲਾਈਆਣਾ ਦਾ 1, ਪਿੰਡ ਸਾਉਂਕੇ ਦਾ 1, ਪਿੰਡ ਮੱਲਣ ਦਾ 1, ਪਿੰਡ ਦਾਨੇਵਾਲਾ ਦਾ1 ਅਤੇ ਪਿੰਡ ਧਿਗਾਣਾ ਦਾ 1 ਮਰੀਜ਼ ਸ਼ਾਮਿਲ ਹੈ।