ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਹੋਇਆ ਕੋਰੋਨਾ
ਸ਼ਿਮਲਾ, 12 ਅਕਤੂਬਰ (ਨਿਊਜ਼ ਪੰਜਾਬ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਹੈ। ਟਵਿੱਟਰ ‘ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਠਾਕੁਰ ਨੇ ਦੱਸਿਆ, ”ਕੁਝ ਦਿਨ ਪਹਿਲਾਂ ਕਿਸੇ ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ‘ਚ ਆਉਣ ਕਾਰਨ ਮੈਂ ਬੀਤੇ ਇਕ ਹਫ਼ਤੇ ਤੋਂ ਆਪਣੀ ਰਿਹਾਇਸ਼ ‘ਤੇ ਇਕਾਂਤਵਾਸ ‘ਚ ਸਾਂ। ਬੀਤੇ ਦੋ ਦਿਨਾਂ ਤੋਂ ਕੋਰੋਨਾ ਦੇ ਕੁਝ ਲੱਛਣ ਆਉਣ ਮਗਰੋਂ ਅੱਜ ਕੋਰੋਨਾ ਟੈਸਟ ਕਰਾਇਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਡਾਕਟਰਾਂ ਦੀ ਸਲਾਹ ‘ਤੇ ਆਪਣੀ ਸਰਕਾਰੀ ਰਿਹਾਇਸ਼ ‘ਚ ਹੀ ਆਈਸੋਲੇਟ ਹਾਂ।”