ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਨਿੱਜੀ ਟੀ. ਵੀ. ਚੈਨਲਾਂ ਲਈ ਜਾਰੀ ਕੀਤੀ ਐਡਵਾਈਜ਼ਰੀ
ਨਵੀਂ ਦਿੱਲੀ, 9 ਅਕਤੂਬਰ (ਨਿਊਜ਼ ਪੰਜਾਬ)- ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਅੱਜ ਨਿੱਜੀ ਟੀ. ਵੀ. ਚੈਨਲਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ, 1995 ਦੇ ਤਹਿਤ ਕਿਸੇ ਵੀ ਪ੍ਰੋਗਰਾਮ ‘ਚ ਅਰਧ-ਸੱਚ ਜਾਂ ਕਿਸੇ ਦੀ ਮਾਣਹਾਨੀ ਕਰਨ ਵਾਲੀ ਸਮਗਰੀ ਦਾ ਪ੍ਰਸਾਰਨ ਨਹੀਂ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੁੰਬਈ ਪੁਲਿਸ ਕਮਿਸ਼ਨਰ ਨੇ ਪਰਮਬੀਰ ਸਿੰਘ ਨੇ ਲੰਘੇ ਦਿਨ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਮੁੰਬਈ ਕ੍ਰਾਈਮ ਬਰਾਂਚ ਨੇ ਇੱਕ ਨਵੇਂ ਗਿਰੋਹ ਦਾ ਖ਼ੁਲਾਸਾ ਕੀਤਾ ਹੈ। ਇਸ ਦਾ ਨਾਂਅ ‘ਫ਼ਰਜ਼ੀ ਟੀ. ਆਰੀ. ਪੀ. ਗਿਰੋਹ’ ਹੈ। ਇਹ ਗਿਰੋਹ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਸੀ। ਇਸ ਮਾਮਲੇ ‘ਚ ਪੁਲਿਸ ਕਮਿਸ਼ਨਰ ਨੇ ਸਿੱਧੇ ਤੌਰ ‘ਤੇ ਰਿਪਬਲਿਕ ਟੀ. ਵੀ. ਨੂੰ ਦੋਸ਼ੀ ਮੰਨਦੇ ਹੋਏ ਕਿਹਾ ਕਿ ਚੈਨਲ ਨੇ ਪੈਸੇ ਦੇ ਕੇ ਰੇਟਿੰਗ ਵਧਾਈ। ਟੀ. ਆਰ. ਪੀ. ਗਿਰੋਹ ਦੇ ਜ਼ਰੀਏ ਪੈਸਾ ਦੇ ਕੇ ਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀ. ਆਰ. ਪੀ.) ‘ਚ ਹੇਰ-ਫੇਰ ਕੀਤਾ ਜਾ ਰਿਹਾ ਸੀ। ਮੁੰਬਈ ਪੁਲਿਸ ਨੂੰ ਦੋ ਹੋਰ ਚੈਨਲਾਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ਦਾ ਨਾਂਅ ਫਖਤ ਮਰਾਠੀ ਅਤੇ ਬਾਕਸ ਸਿਨੇਮਾ ਹੈ। ਇਹ ਚੈਨਲ ਪੈਸੇ ਦੇ ਕੇ ਲੋਕਾਂ ਦੇ ਘਰਾਂ ‘ਚ ਚੈਨਲ ਚਲਵਾਉਂਦੇ ਸਨ ਅਤੇ ਇਸ ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ।