ਐਚ. ਡੀ. ਐਫ. ਸੀ. ਬੈਂਕ ਬੁਢਲਾਡਾ ਦੇ 11 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ, ਬੈਂਕਿੰਗ ਸੇਵਾਵਾਂ ਸੋਮਵਾਰ ਤੱਕ ਬੰਦ

ਬੁਢਲਾਡਾ, 9 ਅਕਤੂਬਰ (ਨਿਊਜ਼ ਪੰਜਾਬ)- ਐਚ. ਡੀ. ਐਫ. ਸੀ. ਬੈਂਕ ਬੁਢਲਾਡਾ ਦੇ 11 ਮੁਲਾਜ਼ਮਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਬੈਂਕਿੰਗ ਸੇਵਾਵਾਂ ਸੋਮਵਾਰ ਤੱਕ ਬੰਦ ਰਹਿਣਗੀਆਂ।  ਇੱਥੇ ਦੱਸਣਯੋਗ ਹੈ ਕਿ 6 ਅਕਤੂਬਰ ਨੂੰ ਬੈਂਕ ਦੇ ਗੋਲਡ ਲੋਨ ਕਰਮਚਾਰੀ ਦੇ ਪਾਜ਼ੀਟਿਵ ਆਉਣ ਉਪਰੰਤ ਬੈਂਕ ਨੂੰ ਪਹਿਲਾ ਹੀ 8 ਅਕਤੂਬਰ ਤੱਕ ਬੰਦ ਕੀਤਾ ਹੋਇਆ ਸੀ , ਜਿਸ ਦਰਮਿਆਨ ਬੈਂਕ ਦੇ ਸਮੁੱਚੇ ਮੁਲਾਜ਼ਮਾਂ ਦੇ ਵੀ ਟੈਸਟ ਕਰਵਾਏ ਗਏ ਸਨ। ਇਨ੍ਹਾਂ ‘ਚੋਂ ਹੁਣ 11 ਕਰਮਚਾਰੀ ਪਾਜ਼ੀਟਿਵ ਆਉਣ ਕਰਕੇ ਬੈਂਕ ਬੰਦ ਰੱਖਣ ਦੀ ਤਰੀਕ ‘ਚ ਵਾਧਾ ਕੀਤਾ ਗਿਆ ਹੈ।