ਪੰਜਾਬ ਚ 15 ਅਕਤੂਬਰ ਤੋਂ ਸਕੂਲ ਖੁੱਲਣਗੇ..ਪਰ..
ਨਿਊਜ਼ ਪੰਜਾਬ
ਚੰਡੀਗੜ੍ਹ , 7 ਅਕਤੂਬਰ
ਪੰਜਾਬ ਸਰਕਾਰ ਵਲੋਂ 15 ਅਕਤੂਬਰ ਤੋਂ ਸਕੂਲ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ , ਪਰ ਸਿੱਖਿਆ ਸਕੱਤਰ ਵਲੋਂ ਗ੍ਰਹਿ ਵਿਬਾਹ ਨੂੰ ਲਿਖੇ ਪੱਤਰ ਅਨੁਸਾਰ 9ਵੀ ਤੋਂ 12ਵੀ ਤਕ ਦੇ ਬੱਚਿਆਂ ਲਈ ਸਕੂਲ ਸਿਰਫ 3 ਘੰਟੇ ਹੀ ਖੁੱਲਣਗੇ | 20 ਤੋਂ ਜ਼ਿਆਦਾ ਬੱਚੇ ਇਕ ਕਲਾਸ ਚ ਨਹੀਂ ਬੈਠਣਗੇ , 1 ਡੈਸਕ ਤੇ ਇਕ ਹੀ ਬੱਚਾ ਬੈਠ ਸਕੇਗਾ | ਬੱਚੇ ਜ਼ਿਆਦਾ ਹੋਣ ਦੀ ਸੂਰਤ ਦੋ ਸ਼ਿਫਟਾਂ ਚ ਸਕੂਲ ਖੋਲ੍ਹੇ ਜਾ ਸਕਣਗੇ |