ਉੱਚ ਤਕਨੀਕ ਵਾਲੇ ਹੱਡਾ ਰੋੜੀ ਅਤੇ ਸੀ. ਐਂਡ ਡੀ.ਵੇਸਟ ਪਲਾਂਟ ਲੁਧਿਆਣਾ ਵਿੱਚ ਹੋਣਗੇ ਸਥਾਪਿਤ – ਮੇਅਰ ਦੀ ਅਗਵਾਈ ਹੇਠ ਆਲ ਪਾਰਟੀ ਕੌਂਸਲਰ ਵਫਦ ਜੋਧਪੁਰ ਲਈ ਹੋਇਆ ਰਵਾਨਾ
ਨਿਊਜ਼ ਪੰਜਾਬ
ਲੁਧਿਆਣਾ , 6 ਅਕਤੂਬਰ – ਲੁਧਿਆਣਾ ਵਿੱਚ ਉੱਚ ਤਕਨੀਕ ਵਾਲੇ ਕਾਰਕਸ (ਹੱਡਾ ਰੋੜੀ ) ਅਤੇ ਸੀ. ਐਂਡ ਡੀ.ਵੇਸਟ ਪਲਾਂਟ ਜੋਧਪੁਰ ਦੀ ਤਰਜ਼ ਤੇ ਸਥਾਪਤ ਹੋਣਗੇ | ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਆਲ ਪਾਰਟੀ ਕੌਂਸਲਰ ਵਫਦ ਜੋਧਪੁਰ ਦੇ ਕਾਰਕਸ (ਹੱਡਾ ਰੋੜੀ ) ਅਤੇ ਸੀ. ਐਂਡ ਡੀ.ਵੇਸਟ ਪਲਾਂਟ ਦੇ ਯੂਨਿਟ ਵੇਖਣ ਲਈ ਅੱਜ ਲੁਧਿਆਣਾ ਤੋਂ ਰਵਾਨਾ ਹੋਏ | ਇਸ ਸਬੰਧੀ ਅੱਜ ਸ੍ਰ. ਹਰਪਾਲ ਸਿੰਘ ਨਿਮਾਣਾ,ਮੀਡੀਆ ਅਫ਼ਸਰ,ਮੇਅਰ ਦਫਤਰ,
ਨਗਰ ਨਿਗਮ ਲੁਧਿਆਣਾ ਨੇ ਦੱਸਿਆ ਕਿ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਵੱਲੋਂ ਆਲ ਪਾਰਟੀ ਕੌਸਲਰਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜੋਧਪੁਰ ਲਈ ਰਵਾਨਗੀ ਕੀਤੀ ਗਈ ਹੈ , ਜੋਧਪੁਰ ਵਿੱਚ ਕਾਰਕਸ ਪਲਾਂਟ ਅਤੇ ਸੀ. ਐਂਡ ਡੀ.ਵੇਸਟ ਪਲਾਂਟ ਪਹਿਲਾਂ ਤੋਂ ਹੀ ਚੱਲ ਰਹੇ ਹਨ ਇਸ ਲਈ ਜੋਧਪੁਰ ਵਿੱਚ ਚੱਲ ਰਹੇ ਯੂਨਿਟਾ ਦਾ ਨਿਰੀਖਣ ਕਰਨ ਲਈ ਵਫਦ ਚਲਦੇ ਪਲਾਂਟ ਦਾ ਨਿਰੀਖਣ ਕਰੇਗਾ | ਵਫਦ ਵਿੱਚ ਮੇਅਰ ਸ਼੍ਰੀ ਸੰਧੂ ਤੋਂ ਇਲਾਵਾ ਡਾਕਟਰ ਜੈ ਪ੍ਰਕਾਸ਼ ਸੀਨੀਅਰ ਕੌਂਸਲਰ, ਸ੍ਰ.ਹਰਭਜਨ ਸਿੰਘ ਡੰਗ , ਡਾਕਟਰ ਕੁਲਦੀਪ ਜੰਡਾ , ਸ਼੍ਰੀ ਓਮ ਪ੍ਰਕਾਸ਼ ਰੱਤੜਾ ,ਸ਼੍ਰੀ ਰਾਕੇਸ਼ ਪ੍ਰਾਸ਼ਰ , ਸ੍ਰ. ਗੁਰਦੀਪ ਸਿੰਘ ਨੀਟੂ ,
ਸ਼੍ਰ. ਸੁਖਦੇਵ ਸਿੰਘ ਸ਼ੀਰਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਸ੍ਰੀ ਰਾਹੁਲ ਗਗਨੇਜਾ ਐੱਸ.ਈ , ਡਾਕਟਰ ਹਰਬੰਸ ਢੱਲਾ , ਸ੍ਰੀ ਬਲਵਿੰਦਰ ਸਿੰਘ ਐੱਸਡੀਓ ਸ਼ਾਮਲ ਹਨ | ਵਫਦ ਦੋ ਦਿਨ ਬਾਅਦ ਲੁਧਿਆਣਾ ਪਰਤ ਆਏਗਾ |