ਨਗਰ ਨਿਗਮ ਲੁਧਿਆਣਾ ਵਲੋਂ ਮਿੱਲਰ ਗੰਜ ਇਲਾਕੇ ਵਿੱਚ ਜੋਨਲ ਕਮਿਸ਼ਨਰ ਨੀਰਜ਼ ਜੈਨ ਨੇ ਕਰਵਾਈ ਸਫਾਈ ਮੁਹਿੰਮ ਆਰੰਭ – ਦੋ ਮਹੀਨਿਆਂ ਵਿੱਚ ਸੁਧਰੇਗੀ ਦਿੱਖ – ਸੋਨੂ ਡਿਕੋ
ਨਿਊਜ਼ ਪੰਜਾਬ
ਲੁਧਿਆਣਾ , 28 ਸਤੰਬਰ – ਨਗਰ ਨਿਗਮ ਲੁਧਿਆਣਾ ਵਲੋਂ ਮਿੱਲਰ ਗੰਜ ਅਤੇ ਨਾਲ ਲਗਦੇ ਇਲਾਕਿਆਂ ਦੀਆਂ ਮੁੱਖ ਸੜਕਾਂ ਦੇ ਸੀਵਰੇਜ਼ ਅਤੇ ਬਰਸਾਤੀ ਪਾਣੀ ਦੇ ਪਾਈਪ ਸਾਫ ਕਰਨ ਅਤੇ ਰੋਡ ਜਾਲੀਆਂ ਦੀ ਮੁਰਮੱਤ ਕਰਨ ਦੀ ਇੱਕ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਗਈ ਹੈ I
ਇਲਾਕੇ ਦੇ ਕੌਂਸਲਰ ਬੀਬੀ ਅੰਮ੍ਰਿਤ ਕੌਰ ਦੇ ਪਤੀ ਅਤੇ ਯੂਥ ਆਗੂ ਸ੍ਰ. ਇਕਬਾਲ ਸਿੰਘ ਸੋਨੂ ਡੀਕੋ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸਵੱਛ ਭਾਰਤ ਸਰਵੇਖਣ ਜੋ 2021 ਵਿੱਚ ਹੋਣਾ ਹੈ ਨੂੰ ਵੇਖਦੇ ਹੋਏ ਨਗਰ ਨਿਗਮ ਦੇ ਜੋਨ ਸੀ ਦੇ ਜੋਨਲ ਕਮਿਸ਼ਨਰ ਸ਼੍ਰੀ ਨੀਰਜ਼ ਜੈਨ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ ਜਿਸ ਅਧੀਨ ਜੀ ਟੀ ਰੋਡ ਅਤੇ ਬਾਕੀ ਮੁੱਖ ਸੜਕਾਂ ਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਫਾਈ ਅਤੇ ਮੁਰਮੱਤ ਦੇ ਕੰਮ ਅਰੰਭੇ ਗਏ ਹਨ , ਇੱਹ ਮੁਹਿੰਮ ਦੋ ਮਹੀਨੇ ਤੱਕ ਚਲੇਗੀ I
ਇਸ ਮੁਹਿੰਮ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਸਾਰੀਆਂ ਬਰਮਾਂ ਦੀ ਸਫਾਈ , ਸਾਰੀਆਂ ਰੋਡ ਜਾਲੀਆਂ ਦੀ ਸਫਾਈ , ਬਾਗਬਾਨੀ ਵਿਭਾਗ ਵਲੋਂ ਪਾਰਕਾਂ ਦੀਆਂ ਗਰੀਲਾਂ ਠੀਕ ਕੀਤੀਆਂ ਜਾਣਗੀਆਂ ਈ ਸ੍ਰ. ਇਕਬਾਲ ਸਿੰਘ ਸੋਨੂ ਡੀਕੋ ਨੇ ਦੱਸਿਆ ਕਿ ਮੁਹਿੰਮ ਨੂੰ ਆਰੰਭ ਕਰਨ ਸਮੇ ਸ਼੍ਰੀ ਨੀਰਜ਼ ਜੈਨ ਤੋਂ ਇਲਾਵਾ ਸ੍ਰ.ਜਗਜੀਤ ਸਿੰਘ ਚੀਫ ਸੈਨੀਟੇਸ਼ਨ ਅਫਸਰ , ਸ਼੍ਰੀ ਰਾਕੇਸ਼ ਸਿੰਗਲਾ ਐਸ ਡੀ ਓ ( ਬੀ ਐਂਡ ਆਰ ) , ਸ੍ਰ.ਕਮਲਜੀਤ ਸਿੰਘ ਸੈਨੇਟਰੀ ਇੰਸੈਪਕਟਰ , ਇਲਾਕੇ ਦੀ ਪੁਲਿਸ ਚੋਂਕੀ ਵਿਸ਼ਵਕਰਮਾਂ ਚੋਂਕ ਦੇ ਇੰਚਾਰਜ ਸ੍ਰ. ਮਲਬੀਰ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਵੀ ਕਈ ਅਧਿਕਾਰੀ ਅਤੇ ਮੁਲਾਜ਼ਮ ਮੌਜ਼ੂਦ ਸਨ I