ਕੇਂਦਰੀ ਵਿੱਤ ਮੰਤਰੀ ਨੇ ਕੀਤਾ ਐਲਾਨ – ਸਾਰੀਆਂ ਸਰਕਾਰੀ ਸੰਸਥਾਵਾਂ ਦੇ ਭੁਗਤਾਨ 45 ਦਿਨਾਂ ਦੇ ਅੰਦਰ—ਅੰਦਰ ਹੋਣਗੇ ਉਦਯਮ ਪੰਜੀਕਰਨ ਪੋਰਟਲ ਤੇ 1 ਸਤੰਬਰ ਤੱਕ 4 ਲੱਖ ਪੰਜੀਕਰਨ ਪਹਿਲਾਂ ਹੋਏ
ਐੱਮ ਐੱਸ ਐੱਮ ਈਜ਼ ਨੂੰ ਸਮੇਂ ਸਿਰ ਭੁਗਤਾਨ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਦਖ਼ਲ ਦੇ ਕੇ ਇਤਿਹਾਸਕ ਕਦਮ ਚੁੱਕੇ
ਐੱਮ ਐੱਸ ਐੱਮ ਈਜ਼ ਮੰਤਰਾਲੇ ਨੇ ਅਗਵਾਈ ਕਰਕੇ ਐੱਮ ਐੱਸ ਐੱਮ ਈਜ਼ ਨੂੰ ਉਹਨਾਂ ਦੀ ਰਾਸ਼ੀ ਦਿਵਾਉਣ ਲਈ ਕੀਤੀ ਸਹਾਇਤਾ
ਐੱਮ ਐੱਸ ਐੱਮ ਈ ਮੰਤਰਾਲੇ ਨੇ ਐੱਮ ਐੱਸ ਐੱਮ ਈਜ਼ ਨੂੰ ਜਾਅਲੀ ਵੈੱਬਸਾਈਟਾਂ ਵੱਲੋਂ ਪੰਜੀਕਰਨ ਕਰਨ ਦੇ ਨਾਂ ਤੇ ਰਾਸ਼ੀ ਚਾਰਜ ਕਰਨ ਤੋਂ ਸਾਵਧਾਨ ਕੀਤਾ : ਅਤੇ ਦੁਹਾਰਾਇਆ ਕਿ ਪੰਜੀਕਰਨ ਸਿਰਫ਼ ਸਰਕਾਰੀ ਵੈੱਬਸਾਈਟ ਤੇ ਹੀ ਕੀਤਾ ਜਾਵੇ
ਮਹੀਨਾਵਾਰ ਭੁਗਤਾਨ ਤੇ ਬਕਾਏ ਨੂੰ ਦਰਜ ਕਰਨ ਲਈ ਇੱਕ ਸੌਖਾ ਲਗਾਤਾਰ ਤੇ ਨਿਰਵਿਘਨ, ਇੱਕ ਸਮਰਪਿਤ ਆਨਲਾਈਨ ਰਿਪੋਰਟਿੰਗ ਫਾਰਮੇਟ ਬਣਾਇਆ ਗਿਆ ਹੈ । ਜਿਵੇਂ ਕਿ ਦੱਸਿਆ ਗਿਆ ਹੈ ਕਿ ਕੇਵਲ ਪਿਛਲੇ ਤਿੰਨ ਮਹੀਨਿਆਂ ਵਿੱਚ ਮੰਤਰਾਲਿਆਂ ਅਤੇ ਸੀ ਪੀ ਐੱਸ ਈਜ਼ ਨੂੰ 6,800 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ । ਇਵੇਂ ਕੇਂਦਰ ਮੰਤਰਾਲਿਆਂ ਅਤੇ ਸੀ ਪੀ ਐੱਸ ਈਜ਼ ਵੱਲੋਂ ਇਸੇ ਮਹੀਨੇ ਵਿੱਚ ਮਹੀਨਾਵਾਰ ਬਕਾਇਆਂ ਦਾ ਤਿੰਨ ਚੌਥਾਈ ਹਿੱਸੇ ਦਾ ਭੁਗਤਾਨ ਹੋ ਚੁੱਕਾ ਹੈ । ਬਕਾਇਆ ਰਾਸ਼ੀ ਆਮ ਵਪਾਰ ਕਰਨ ਸਮੇਂ 45 ਦਿਨਾ ਦੇ ਅੰਦਰ—ਅੰਦਰ ਕੀਤੇ ਜਾਣ ਦੀ ਸੰਭਾਵਨਾ ਹੈ । ਇੱਕ ਹੋਰ ਮਸਲਾ ਸੂਬਾ ਸਰਕਾਰਾਂ ਨਾਲ ਭੁਗਤਾਨ ਅਤੇ ਲਗਾਤਾਰ ਰਿਪੋਰਟਾਂ ਬਾਰੇ ਉਠਾਇਆ ਜਾ ਰਿਹਾ ਹੈ । ਇਸ ਲਈ ਸੂਬਿਆਂ ਲਈ ਵੀ ਇੱਕ ਆਨਲਾਈਨ ਰਿਪੋਰਟਿੰਗ ਸਿਸਟਮ ਦੀ ਸ਼ੁਰੂਆਤ ਹੋ ਚੁੱਕੀ ਹੈ ।
ਇੱਕ ਹੋਰ ਦਖ਼ਲ ਰਾਹੀਂ ਐਕਸਪੈਂਡੀਚਰ ਵਿਭਾਗ ਨੇ ਇੱਕ ਆਫਿਸ ਮੈਮੋਰੰਡਮ ਜਾਰੀ ਕਰਕੇ ਕਿਹਾ ਹੈ ਕਿ ਖਰੀਦ ਕਰਨ ਵਾਲੀ ਸੰਸਥਾ ਨੂੰ ਮਿੱਥੇ ਸਮੇਂ ਤੋਂ ਬਾਅਦ ਦੇਰ ਨਾਲ ਭੁਗਤਾਨ ਕੀਤੇ ਜਾਣ ਵੇਲੇ 1% ਪ੍ਰਤੀ ਮਹੀਨਾ ਵਿਆਜ , ਰਾਸ਼ੀ ਭੁਗਤਾਨ ਹੋਣ ਵਾਲੀ ਤਰੀਕ ਤੱਕ ਦੇਣੀ ਪਵੇਗੀ ।
ਇੱਕ ਹੋਰ ਮੁੱਖ ਦਖ਼ਲ ਇਹ ਹੈ ਕਿ ਐੱਮ ਐੱਸ ਐੱਮ ਈ ਮੰਤਰਾਲੇ ਦੀ ਬੇਨਤੀ ਤੇ ਵਿੱਤ ਮੰਤਰਾਲੇ ਨੇ ਟਰੈਡਸ ਪਲੈਟਫਾਰਮ ਤੇ ਆਉਣ ਲਈ ਚਾਰਜੇਸ ਸਮਾਪਤ ਕਰ ਦਿੱਤੇ ਹਨ । ਇਹ ਪਲੈਟਰਫਾਰਮ ਐੱਮ ਐੱਸ ਐੱਮ ਈਜ਼ ਦੇ ਬਿੱਲ ਡਿਸਕਾਉਂਟ ਲਈ ਬਣਾਇਆ ਗਿਆ ਹੈ ਅਤੇ ਰਾਸ਼ੀ ਦਾ ਇੰਤਜ਼ਾਰ ਕਰ ਰਹੇ ਸਪਲਾਇਰਜ਼ ਨੂੰ ਇਹ ਸਹੂਲਤ ਦਿੱਤੀ ਜਾਵੇਗੀ । ਇਹ ਵਰਨਣਯੋਗ ਹੈ ਕਿ ਪਹਿਲਾਂ ਐੱਮ ਐੱਸ ਐੱਮ ਈਜ਼ ਨੂੰ 10 ਹਜ਼ਾਰ ਰੁਪਏ ਆਨਬੋਰਡਿੰਗ ਚਾਰਜ ਦੇਣਾ ਪੈਂਦਾ ਸੀ ਅਤੇ ਇਹ ਚਾਰਜ ਉਹਨਾਂ ਵਟਾਂਦਰਿਆਂ ਲਈ ਦਿੱਤਾ ਜਾਂਦਾ ਸੀ ਜੋ ਟਰੈੱਡ ਮੈਕਨੀਜ਼ਮ ਦਾ ਹਿੱਸਾ ਹਨ । ਸਰਕਾਰ ਨੇ ਹੁਣ ਮਾਰਚ 2021 ਤੱਕ ਐੱਮ ਐੱਸ ਐੱਮ ਈਜ਼ ਲਈ ਆਨਬੋਰਡਿੰਗ ਚਾਰਜ ਖ਼ਤਮ ਕਰ ਦਿੱਤਾ ਹੈ । ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਈਜਿ਼ਸ ਦੀਆਂ ਕਾਫ਼ੀ ਅਤੇ ਕਈ ਪ੍ਰਾਈਵੇਟ ਕੰਪਨੀਆਂ ਪਹਿਲਾਂ ਹੀ ਟਰੈੱਡਜ਼ ਮੈਕਨੀਜ਼ਮ ਤੇ ਆਨਬੋਰਡ ਹੋ ਚੁੱਕੀਆਂ ਹਨ । ਐੱਮ ਐੱਸ ਐੱਮ ਈ ਮੰਤਰਾਲੇ ਨੇ ਅਜਿਹਾ ਕਰਨ ਲਈ ਬੇਨਤੀ ਕੀਤੀ ਹੈ ।
ਐੱਮ ਐੱਸ ਐੱਮ ਈਜ਼ ਦੇ ਕਾਰੋਬਾਰ ਨੂੰ ਸੌਖਾ ਕਰਨ ਲਈ ਮੰਤਰਾਲੇ ਨੇ ਨਵੇਂ ਪੰਜੀਕਰਨ ਲਈ ਉਦਯਮ ਨਾਂ ਦਾ ਪੋਰਟਲ ਸ਼ੁਰੂ ਕੀਤਾ ਹੈ । (https://udyamregistration.gov.in/) ਇਸ ਨੂੰ ਨਿਰਵਿਘਨ ਬਣਾਉਣ ਲਈ ਟਰੈੱਡਸ ਅਤੇ ਜੈੱਮ ਨਾਲ ਜੋੜਿਆ ਜਾ ਰਿਹਾ ਹੈ । ਇਸ ਕਰਕੇ ਸਰਕਾਰੀ ਪੋਰਟਲ ਤੇ ਐੱਮ ਐੱਸ ਐੱਮ ਈ ਲਈ ਪੰਜੀਕਰਨ ਕਰਨਾ ਲਾਹੇਵੰਦ ਹੋਵੇਗਾ । ਟਰੈੱਡਸ ਅਤੇ ਜੈੱਮ ਮੈਕਨੀਜ਼ਮ ਨਾਲ ਇਸ ਦੀ ਸ਼ਮੂਲੀਅਤ ਆਪਣੇ ਆਪ ਹੋ ਜਾਵੇਗੀ । ਇਹ ਦੁਹਰਾਇਆ ਜਾਂਦਾ ਹੈ ਕਿ ਐੱਮ ਐੱਸ ਐੱਮ ਈ / ਉਦਯਮ ਤੇ ਆਨਲਾਈਨ ਪੰਜੀਕਰਨ ਬਿਲਕੁੱਲ ਮੁਫ਼ਤ ਹੈ । ਇਹ ਸਵੈ—ਘੋਸਿ਼ਤ ਅਤੇ ਪੇਪਰ ਲੈੱਸ ਹੈ । ਕੋਈ ਸਬੂਤ ਅਤੇ ਦਸਤਾਵੇਜ਼ ਨਹੀਂ ਲੋੜੀਂਦੇ I ਅਸੀਂ ਐੱਮ ਐੱਸ ਐੱਮ ਈਜ਼ ਨੂੰ ਉਦਯਮ ਪੰਜੀਕਰਨ ਪੋਰਟਲ ਤੇ ਪੰਜੀਕਰਨ ਲਈ ਉਤਸ਼ਾਹਿਤ ਕਰਦੇ ਹਾਂ । 1 ਸਤੰਬਰ ਤੱਕ 4 ਲੱਖ ਪੰਜੀਕਰਨ ਪਹਿਲਾਂ ਹੀ ਹੋ ਚੁੱਕੇ ਹਨ ਜਦਕਿ ਇਹ ਨਵਾਂ ਸਿਸਟਮ ਜੁਲਾਈ ਵਿੱਚ ਸ਼ੁਰੂ ਕੀਤਾ ਗਿਆ ਸੀ ।