ਪਬਜ਼ੀ ਨੂੰ ਕਰ ਲਿਆ ਕਾਬੂ – ਭਾਰਤ ਸਰਕਾਰ ਨੇ ਚੀਨ ਦੀਆਂ 118 ਮੋਬਾਈਲ ਐਪਲੀਕੇਸ਼ਨਾਂ ‘ਤੇ ਰੋਕ ਲਗਾਈ
ਨਿਊਜ਼ ਪੰਜਾਬ
ਨਵੀ ਦਿੱਲੀ ,2 ਸਤੰਬਰ -ਭਾਰਤ ਸਰਕਾਰ ਨੇ ਚੀਨ ਦੇ ਖਿਲਾਫ ਇੱਕ ਹੋਰ ਡਿਜੀਟਲ ਹਮਲਾ ਬੋਲਦਿਆਂ ਚੀਨ ਦੀਆਂ ਪਬਜ਼ੀ ਸਮੇਤ 118 ਮੋਬਾਈਲ ਐਪਲੀਕੇਸ਼ਨਾਂ ‘ਤੇ ਰੋਕ ਲਗਾ ਦਿੱਤੀ । ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਬੁੱਧਵਾਰ ਨੂੰ ਮੋਬਾਈਲ ਗੇਮ ਪਬਜ਼ੀ ਸਮੇਤ 118 ਮੋਬਾਈਲ ਐਪਲੀਕੇਸ਼ਨਾਂ ‘ਤੇ ਰੋਕ ਲਗਾ ਦਿੱਤੀ ਹੈ। ਚੀਨ ਦੀਆਂ ਮੋਬਾਈਲ ਐਪਾਂ ‘ਤੇ ਭਾਰਤ ਦੀ ਇਹ ਤੀਜੀ ਡਿਜੀਟਲ ਕਾਰਵਾਈ ਹੈ। ਇਸ ਤੋਂ ਪਹਿਲਾਂ ਜੂਨ ਵਿਚ ਭਾਰਤ ਨੇ ਟਿਕਟੌਕ ਸਮੇਤ ਚੀਨ ਦੀਆਂ 47 ਐਪਸ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਇਸ ਤੋਂ ਬਾਅਦ ਜੁਲਾਈ ਦੇ ਅੰਤ ਵਿਚ 59 ਚੀਨੀ ਐਪਾਂ ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਨੇ ਇਸ ਫੈਸਲੇ ਦੇ ਪਿੱਛੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਹੈ।
ਇਸ ਸਬੰਧਵਿੱਚ ਜਾਰੀ ਇੱਕ ਸੰਚਾਰ ਵਿੱਚ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ 118 ਮੋਬਾਈਲ ਐਪਾਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਰਾਜ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਹਨ। ਮੰਤਰਾਲੇ ਨੇ ਕਿਹਾ ਕਿ ਉਸ ਨੂੰ ਵੱਖ-ਵੱਖ ਸਰੋਤਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਐਂਡਰਾਇਡ ਅਤੇ ਆਈਓਐਸ ਪਲੇਟਫਾਰਮ ‘ਤੇ ਉਪਲਬਧ ਕਈ ਮੋਬਾਈਲ ਐਪਾਂ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੀਆਂ ਸਨ ਅਤੇ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਭੇਜ ਰਹੀਆਂ ਸਨ।
newspunjab.netਪਾਬੰਦੀਸ਼ੁਦਾ ਐਪਾਂ ਦੀ ਇਸ ਸੂਚੀ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਐਪਲੀਕੇਸ਼ਨਾਂ ਸ਼ਾਮਲ ਹਨ। ਇਹਨਾਂ ਵਿੱਚ ਸ਼ਾਮਲ ਹਨ ਪ੍ਰਸਿੱਧ ਗੇਮਾਂ ਪਬਜ਼ੀ ਮੋਬਾਈਲ, ਪੈਡਜੀ ਮੋਬਾਈਲ ਲਾਈਟ, ਬਾਈਡੂ, ਸੁਪਰ ਕਲੀਨ, ਸ਼ੇਅਰਸੇਵ ਆਫ ਸ਼ਯੋਮੀ, ਵੀਡੀਓਚੈਟ ਵਰਕ, ਸਾਈਬਰ ਹੰਟਰ ਅਤੇ ਇਸਦਾ ਲਾਈਟ ਵਰਜਨ, ਗੇਮ ਆਫ ਸੁਲਤਾਨ, ਗੋ ਐਸਐਮਐਸ ਪ੍ਰੋ, ਮਾਰਵਲ ਸੁਪਰ ਵਾਰ, ਲੁਡੋ ਵਰਲਡ-ਲੁਡੋ ਸੁਪਰਸਟਾਰ, ਰਾਈਜ਼ ਆਫ ਕਿੰਗਡਮ