ਹਰਿਆਣਾ ਦੇ ਮੁੱਖ ਮੰਤਰੀ, ਸਪੀਕਰ ਅਤੇ ਕਈ ਵਿਧਾਇਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ – ਵਿਧਾਨ ਸਭਾ ਦੇ ਕਈ ਮੁਲਾਜ਼ਮ ਵੀ ਕੋਰੋਨਾ ਦੀ ਲਪੇਟ ‘ਚ ਆਏ
ਨਿਊਜ਼ ਪੰਜਾਬ
ਚੰਡੀਗੜ੍ਹ ,24 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ ਹੈ I ਕੋਰੋਨਾ ਲਾਗ ਗ੍ਰਸਤ ਹੋਣ ਦੀ ਰਿਪੋਰਟ ਹਰਿਆਣਾ ਦੇ ਮੁੱਖ ਮੰਤਰੀ ਨੇ ਆਪ ਇੱਕ ਟਵੀਟ ਵਿੱਚ ਕੀਤੀ ਹੈ। ਅੱਜ ਸਵੇਰੇ (ਸੋਮਵਾਰ) ਪੰਚਕੂਲਾ ਵਿਖੇ ਲੈਬ ਵਿਚ ਮੁੱਖ ਮੰਤਰੀ ਦੇ ਨਮੂਨੇ ਦੀ ਜਾਂਚ ਕੀਤੀ ਗਈ। ਹੁਣ ਸਿਹਤ ਵਿਭਾਗ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਮੁੱਖ ਮੰਤਰੀ ਦੇ ਸੰਪਰਕ ਵਿਚ ਆਏ ਸਨ ।
ਇਸ ਤੋਂ ਪਹਿਲਾਂ ਵਿਧਾਨ ਸਭ ਦੇ ਸਪੀਕਰ ਗਿਆਨ ਚੰਦ ਗੁਪਤਾ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ I ਇੰਦਰਾਹੀ ਤੋਂ ਭਾਜਪਾ ਵਿਧਾਇਕ ਦੀ ਰਿਪੋਰਟ ਵੀ ਪਾਜ਼ੇਟਿਵ ਹੈ। ਵਿਧਾਇਕ ਹੋਸਟਲ-ਸੈਕਟਰ-3 ਦੇ ਤਿੰਨ ਕਰਮਚਾਰੀ ਵੀ ਲਾਗ ਗ੍ਰਸਤ ਪਾਏ ਗਏ ਹਨ। 26 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਪੀਕਰ ਅਤੇ ਸਰਕਾਰ ਨੇ ਸਿਹਤ ਸੰਭਾਲ ਦੇ ਮੱਦੇਨਜ਼ਰ ਸਾਰੇ ਵਿਧਾਇਕਾਂ, ਅਧਿਕਾਰੀਆਂ ਅਤੇ ਸਟਾਫ਼ ਦੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਸੀ। ਸਪੀਕਰ ਗਿਆਨ ਚੰਦ ਗੁਪਤਾ ਨੇ ਵੀ ਆਪਣਾ ਟੈਸਟ ਕਰਵਾਇਆ, ਜਿਸ ਦੀ ਸੋਮਵਾਰ ਨੂੰ ਪਾਜ਼ੇਟਿਵ ਰਿਪੋਰਟ ਕੀਤੀ ਗਈ।
ਗੁਪਤਾ ਅਤੇ ਕਸ਼ਯਪ ਇਸ ਸੈਸ਼ਨ ਵਿੱਚ ਭਾਗ ਨਹੀਂ ਲੈ ਸਕਣਗੇ। ਐਤਵਾਰ ਨੂੰ ਸਪੀਕਰ ਦੇ ਪੀਏ ਅਤੇ ਭਤੀਜੇ ਸਮੇਤ ਛੇ ਅਸੈਂਬਲੀ ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਸਨ। ਹੁਣ ਤੱਕ 330 ਕਰਮਚਾਰੀਆਂ ਨੇ ਕੋਰੋਨਾ ਟੈਸਟ ਕੀਤੇ ਹਨ। ਜ਼ਿਆਦਾਤਰ ਵਿਧਾਇਕਾਂ ਨੇ ਆਪਣੇ ਟੈਸਟ ਕਰਵਾਏ ਹਨ , ਜਿਸ ਦੀ ਰਿਪੋਰਟ ਆਉਣੀ ਸ਼ੁਰੂ ਹੋ ਗਈ ਹੈ।
ਸੋਮਵਾਰ ਨੂੰ ਵਿਧਾਇਕ ਹੋਸਟਲ ਅਮਲੇ ਅਤੇ ਕਮਰੇ ਦੇ ਸੇਵਾਦਾਰ ਵੀ ਪਾਜ਼ੇਟਿਵ ਆਏ ਹਨ। ਇਸ ਤੋਂ ਪਹਿਲਾਂ ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ਅਤੇ ਪਾਣੀਪਤ ਦਿਹਾਤੀ ਦੇ ਵਿਧਾਇਕ ਮਹੀਪਾਲ ਡਾਂਡਾ ਨੂੰ ਪਾਜ਼ੇਟਿਵ ਪਾਇਆ ਗਿਆ ਸੀ । ਹਾਲਾਂਕਿ ਮਹੀਪਾਲ ਦੀ ਦੂਜੀ ਰਿਪੋਰਟ ਨਾਂਹ-ਪੱਖੀ ਰਹੀ ਹੈ।