ਅਮਰੀਕਾ ਦੀ ਕੰਪਨੀ ਦਾ ਦਾਅਵਾ ਮਲ੍ਹਮ ਡੱਕ ਲਵੇਗੀ ਕੋਰੋਨਾ ਨੂੰ – ਅੱਧੇ ਮਿੰਟ ਵਿੱਚ ਕਰ ਦੇਵੇਗੀ ਬੇ-ਅਸਰ

ਨਿਊਜ਼ ਪੰਜਾਬ – 23 ਅਗਸਤ
ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਵਿਸ਼ਵ ਭਰ ਵਿੱਚ ਕਈ ਕੰਪਨੀਆਂ ਵੈਕਸੀਨ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਇਸਤੋਂ ਇਲਾਵਾ, ਪਹਿਲਾਂ ਤੋਂ ਮੌਜੂਦ ਦਵਾਈਆਂ ਬਾਰੇ ਵੀ ਖੋਜ ਚੱਲ ਰਹੀ ਹੈ ਜੋ ਲਾਗ ਗ੍ਰਸਤ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਅਸਰਦਾਰ ਹੋ ਸਕਦੀਆਂ ਹਨ। ਇਸ ਦੌਰਾਨ, ਅਮਰੀਕਾ ਤੋਂ ਇੱਕ ਖਬਰ ਆਈ ਹੈ। ਅਮਰੀਕਾ ਦੀ ਇੱਕ ਫਾਰਮਾ ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸਿਰਫ 30 ਸਕਿੰਟਾਂ ਵਿੱਚ ਮਰ ਸਕਦਾ ਹੈ। ਵਿਗਿਆਨੀਆਂ ਨੇ ਇਸ ਮੱਲ੍ਹਮ ਨੂੰ T3X ਦਾ ਨਾਮ ਦਿੱਤਾ ਹੈ। ਯੂ.ਐੱਸ. ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਸਦੀ ਵਰਤੋਂ ਦੇ ਸਫਲ ਹੋਣ ਤੋਂ ਬਾਅਦ ਇਸ ਮੱਲ੍ਹਮ ਦੀ ਵਰਤੋਂ ਕਰਨ ਅਤੇ ਵੇਚਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ

ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਨੱਕ ਵਿੱਚ ਲਾਉਣ ਵਾਲੀ ਇੱਹ ਮੱਲ੍ਹਮ ਕਈ ਤਰ੍ਹਾਂ ਦੇ ਵਾਇਰਸ ਦੀਆਂ ਲਾਗਾਂ ਨੂੰ ਰੋਕਣ ਦੇ ਸਮਰੱਥ ਹੈ, ਜਿਸ ਵਿੱਚ ਕੋਰੋਨਾ ਵੀ ਸ਼ਾਮਲ ਹੈ। ਕੰਪਨੀ ਦਾ ਦਾਹਵਾ ਹੈ ਕਿ ਇਸਨੂੰ ਨੱਕ ‘ਤੇ ਲਗਾਉਣ ਨਾਲ ਇੱਕ ਅਜਿਹੀ ਪਰਤ ਪੈਦਾ ਹੋਵੇਗੀ ਜੋ ਕੋਰੋਨਾ ਸਮੇਤ ਹੋਰ ਵਾਇਰਸਾਂ ਨੂੰ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੋਣ ਦੀ ਆਗਿਆ ਹੀ ਨਹੀਂ ਦੇਵੇਗੀ।
ਆਮ ਤੌਰ ‘ਤੇ ਇਹ ਦੇਖਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਦੀਆਂ ਜ਼ਿਆਦਾਤਰ ਲਾਗਾਂ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੋਣ ਨਾਲ ਕੋਰੋਨਾ ਦਾ ਪਸਾਰ ਹੋ ਰਿਹਾ ਹੈ I ਮੱਲ੍ਹਮ ਦੀ ਵਰਤੋਂ ਅਜਿਹੇ ਮਾਮਲਿਆਂ ਨੂੰ ਘੱਟ ਕਰ ਸਕਦੀ ਹੈ।
ਡਾ. ਬ੍ਰਾਇਨ ਹਬਰ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਮੱਲ੍ਹਮ ਨਾਲ ਇਲਾਜ ਕਰਨਾ ਇੱਕ ਵੱਡੀ ਪ੍ਰਾਪਤੀ ਹੋਵੇਗੀ। ਇਹ ਕੋਰੋਨਾ ਨਾਲ ਲੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਹ ਇੱਕ ਸੁਰੱਖਿਆ ਚੱਕਰ ਸਾਬਤ ਹੋਵੇਗਾ ਜਿਸਦੀ ਲੋਕਾਂ ਨੂੰ ਕਈ ਮਹੀਨਿਆਂ ਤੋਂ ਉਮੀਦ ਸੀ।ਯੂ.ਐੱਸ. ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ T3X ਨੂੰ ਇੱਕ ਓਵਰ-ਦ-ਕਾਊਂਟਰ ਦਵਾਈ ਵਜੋਂ ਮਾਨਤਾ ਦਿੱਤੀ ਹੈ, ਯਾਨੀ ਕਿ, ਇਸਨੂੰ ਖਰੀਦਣ ਲਈ ਕਿਸੇ ਨੂੰ ਡਾਕਟਰਾਂ ਦੀ ਤਜਵੀਜ਼ ਦੀ ਲੋੜ ਨਹੀਂ ਪਵੇਗੀ। ਇਸ ਨੂੰ ਸਿੱਧੇ ਮੈਡੀਕਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮੱਲ੍ਹਮ ਦੀ ਜਾਂਚ ਪਹਿਲੇ ਦੋ ਮਹੀਨਿਆਂ ਲਈ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸਨੂੰ ਯੂ.ਐੱਸ. ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਡਾ. ਬ੍ਰਾਇਨ ਹਬਰ ਦਾ ਕਹਿਣਾ ਹੈ ਕਿ ਟੈਸਟ ਵਿੱਚ ਮੱਲ੍ਹਮ ਨੂੰ ਨੱਕ ਵਿੱਚ ਪਾਉਣ ਤੋਂ ਬਾਅਦ ਲਾਗ ਫੈਲਾਉਣ ਲਈ ਕੋਈ ਵਾਇਰਸ ਨਹੀਂ ਪਾਇਆ ਗਿਆ ਸੀ। ਇਸ ਮਲ੍ਹਮ ਬਾਰੇ ਹੋਰ ਖੋਜ ਚੱਲ ਰਹੀ ਹੈ I