ਦਿੱਲੀ ਵਿੱਚ 29 ਪ੍ਰਤੀਸ਼ਤ ਅਬਾਦੀ ਆਪਣੀ ‘ ਹਿੰਮਤ ‘ ਨਾਲ ਕੋਰੋਨਾ ਨੂੰ ਪਛਾੜ ਕੇ ਹੋ ਚੁੱਕੀ ਹੈ ਤੰਦਰੁਸਤ – ਦਿੱਲੀ ਸਰਕਾਰ ਵਲੋਂ ਸੀਰੋ ਸਰਵੇਖਣ ਦੇ ਨਤੀਜਿਆਂ ਦਾ ਐਲਾਨ
ਨਿਊਜ਼ ਪੰਜਾਬ
ਨਵੀ ਦਿੱਲੀ , 20 ਅਗਸਤ – ਦਿੱਲੀ ਸਰਕਾਰ ਨੇ ਵੀਰਵਾਰ ਨੂੰ ਦੂਜੇ ਸੀਰੋ ਸਰਵੇਖਣ ਦੇ ਨਤੀਜਿਆਂ ਦਾ ਐਲਾਨ ਕੀਤਾ। ਇਸ ਦੇ ਅਨੁਸਾਰ, ਸਰਵੇਖਣ ਕੀਤੇ ਗਏ 29.1 ਪ੍ਰਤੀਸ਼ਤ ਲੋਕਾਂ ਦੇ ਟੈਸਟ ‘ਚੋ ਕੋਰੋਨਾ ਦੇ ਮੁਕਾਬਲੇ ਐਂਟੀਬਾਡੀਜ਼ ਮਿਲੀਆਂ ਹਨ । ਇਹ ਪਿਛਲੇ ਸਰਵੇਖਣ ਨਾਲੋਂ ਛੇ ਪ੍ਰਤੀਸ਼ਤ ਜ਼ਿਆਦਾ ਹੈ। ਇਹ ਸਰਵੇਖਣ 1 ਅਗਸਤ ਤੋਂ 7 ਅਗਸਤ ਦੇ ਵਿਚਕਾਰ ਦਿੱਲੀ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 15,000 ਲੋਕਾਂ ‘ਤੇ ਕੀਤਾ ਗਿਆ ਸੀ।
ਅੰਕੜੇ ਜਾਰੀ ਕਰਦਿਆਂ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਇਸ ਸਮੇਂ ਦਾ ਨਤੀਜਾ ਦੇਖਿਆ ਗਿਆ ਹੈ ਕਿ ਪਿਛਲੀ ਵਾਰ ਜਿਸ ਖੇਤਰ ਵਿਚ ਐਂਟੀਬਾਡੀ ਸਭ ਤੋਂ ਵੱਧ ਮਿਲੀਆਂ ਸਨ,ਉਥੇ ਇਸ ਵਾਰ ਸਭ ਤੋਂ ਘੱਟ ਹੈ।
ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਦਿੱਲੀ ਵਿਚ ਸਭ ਤੋਂ ਘੱਟ ਵਾਧਾ ਹੋਇਆ ਹੈ, ਜੋ ਪਿਛਲੀ ਵਾਰ ਸਭ ਤੋਂ ਵੱਧ ਸੀ। ਦੂਜੇ ਪਾਸੇ, ਦੱਖਣ-ਪੂਰਬ ਵਿੱਚ ਵਾਧਾ 22-50% ਰਿਹਾ ਹੈ।
ਸਤੇਂਦਰ ਜੈਨ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਇੱਕ ਵਾਰ ਲਾਗ ਦੀ ਦਰ 30% ਤੱਕ ਪਹੁੰਚ ਗਈ ਸੀ ਜੋ ਹੁਣ ਇਹ ਛੇ ਫ਼ੀਸਦੀ ਹੈ। ਰਿਕਵਰੀ ਦਰ ਵੀ 90 ਫ਼ੀਸਦੀ ਤੋਂ ਵੱਧ ਗਈ ਹੈ। ਸਰਕਾਰ ਕੋਰੋਨਾ ਦੇ ਖਿਲਾਫ ਸਖ਼ਤ ਕਦਮ ਚੁੱਕ ਰਹੀ ਹੈ ਅਤੇ ਸਥਿਤੀ ਲਗਾਤਾਰ ਬਿਹਤਰ ਹੋ ਰਹੀ ਹੈ।