ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਐਸ਼ਨ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ 2 ਰੁਪਏ ਪ੍ਰਤੀ ਯੂਨਿਟ ਰੇਟ ਵਧਾਉਣ ਨੂੰ ਉਦਯੋਗ ਵਿਰੋਧੀ ਕਿਹਾ – ਫੈਂਸਲਾ ਵਾਪਸ ਲੈਣ ਦੀ ਕੀਤੀ ਮੰਗ
ਨਿਊਜ਼ ਪੰਜਾਬ
ਲੁਧਿਆਣਾ , 30 ਜੁਲਾਈ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਐਸ਼ਨ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਚਾਰ ਮਹੀਨੇ ਲਈ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਰਤੀ ਜਾਂ ਵਾਲੀ ਬਿਜਲੀ ਦੇ ਉਪਰ ਪ੍ਰਤੀ ਯੂਨਿਟ 2 ਰੁਪਏ ਵਾਧੂ ਚਾਰਜ਼ ਕਰਨ ਦੇ ਫੈਂਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਤਰੁੰਤ ਵਾਪਸ ਲੈਣ ਦੀ ਮੰਗ ਕੀਤੀ ਹੈ |
ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ , ਜਨਰਲ ਸਕੱਤਰ ਮਨਜਿੰਦਰ ਸਿੰਘ ਸੱਚਦੇਵਾ ,ਪ੍ਰੋਪੇਗੰਡਾ ਸੈਕਟਰੀ ਰਾਜਿੰਦਰ ਸਿੰਘ ਸਰਹਾਲੀ ,ਵਿਤ ਸਕੱਤਰ ਅੱਛਰੂ ਰਾਮ ਗੁੱਪਤਾ , ਅਤੇ ਜੁਇੰਟ ਸਕੱਤਰ ਵਲੈਤੀ ਰਾਮ ਦੁਰਗਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪਾਵਰ ਕਾਰਪੋਰੇਸ਼ਨ ਪੰਜਾਬ ਵਿੱਚ ਉਦਯੋਗ ਬੰਦ ਕਰਵਾਉਣਾ ਚਹੁੰਦਾ ਹੈ , ਕੰਮ ਤਾਂ ਪਹਿਲਾ ਹੀ ਅੱਧੀ ਲੇਬਰ ਨਾਲ ਕੀਤੇ ਜਾ ਰਹੇ ਹਨ , ਸ਼ਾਮ ਨੂੰ 2 – 4 ਘੰਟੇ ਓਵਰ ਟਾਈਮ ਲਾ ਕੇ ਗੁਜ਼ਾਰਾ ਕਰ ਰਹੇ ਉਦਯੋਗ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ ਆਗੂਆਂ ਨੇ ਕਿਹਾ ਕਿ ਪਾਵਰ ਨਿਗਮ ਨੇ ਪਹਿਲਾਂ ਵੀ ਉਦਯੋਗ ਨੂੰ ਕੋਈ ਮਦਦ ਨਹੀਂ ਦਿੱਤੀ ਅਤੇ ਹੁਣ ਹੋਰ ਬੋਝ ਪਾਇਆ ਜਾ ਰਿਹਾ ਹੈ | ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪਾਵਰਕਾਮ ਨੂੰ ਅਜਿਹੀਆਂ ਕਾਰਵਾਈਆਂ ਕਰਨ ਤੋਂ ਰੋਕਣ |